ताज़ा खबरपंजाब

ਅਲੋਪ ਹੋ ਰਿਹਾ ਪੰਜਾਬੀ ਵਿਰਸਾ ਅਤੇ ਸਾਡੇ ਤਿਉਹਾਰ

ਬਾਬਾ ਬਕਾਲਾ ਸਾਹਿਬ, 25 ਜੁਲਾਈ (ਸੁਖਵਿੰਦਰ ਸਿੰਘ ਗਿੱਲ) : ਅੱਜ ਮਾਂ ਵੱਲੋਂ ਖੀਰ ਪੂੜੇ ਬਣਾਏ ਜਦੋਂ ਆਪਣੇ ਪਰਿਵਾਰ ਨੂੰ ਖਵਾਏ ਤਾਂ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਯਾਦ ਆ ਗਿਆ। ਮੈਂ ਫੁਰਸਤ ਦੇ ਦੋ ਪਲ ਕੱਢ ਕੇ ਸੁੱਤਾ ਪਿਆ ਸੀ ਨੀਂਦ ਵੀ ਅੱਜੇ ਪੂਰੀ ਨਹੀਂ ਸੀ ਆਈ ਕਿ ਮਾਂ ਦੀ ਅਵਾਜ਼ ਆਈ ” ਲੈ ਖੀਰ ਪੂੜੇ ਬਣਾਏ ਹੈ ਖਾ ਲੈ ” । ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗ ਪਿਆ ਕਿ, ਕਿੱਥੇ ਚਲੇ ਗਏ ਨੇ ਸਾਡੇ ਪੰਜਾਬ ਦੇ ਉਹ ਤਿਉਹਾਰ ਜੋ ਸਾਉਣ ਮਹੀਨੇ ਵਿਚ ਮਨਾਏ ਜਾਂਦੇ ਸਨ। ਸਾਉਣ ਮਹੀਨਾ ਚੜ੍ਹਦੇ ਹੀ ਮੁਟਿਆਰਾਂ ਨੂੰ ਗੋਡੇ- ਗੋਡੇ ਚਾਅ ਹੁੰਦਾ ਸੀ ਕਿ ਤੀਆਂ ਲੱਗਣਗੀਆਂ।

ਤੀਆਂ ਲੱਗਣੀਆਂ ਪਿੰਡ ਦੀਆਂ ਮੁਟਿਆਰਾਂ ਇਕੱਠੀਆਂ ਹੋ ਕੇ ਤੀਆਂ ਦੇਖਣ ਜਾਣਾ, ਪੀਂਘਾਂ ਝੂਟਣੀਆਂ, ਗਿੱਧਾ ਪਾਉਣਾ, ਬੋਲੀਆਂ ਪਾਉਂਣੀਆਂ,ਗਾਣੇ ਬੋਲਣੇ ਅਤੇ ਹੋਰ ਵੀ ਬਹੁਤ ਸ਼ਗਨ- ਚਾਅ ਕਰਨੇ। ਸਾਉਣ ਮਹੀਨਾ ਚੜ੍ਹੇ ਹੀ ਸੰਗਰਾਂਦ ਵਾਲੇ ਦਿਨ ਘਰ-ਘਰ ਵਿੱਚ ਖੀਰ ਪੂੜੇ ਬਣਨੇ ਅਤੇ ਇਹ ਸਿਲਸਿਲਾ ਸਾਰਾ ਸਾਉਣ ਮਹੀਨੇ ਚੱਲਦਾ ਰਹਿਣਾ।

ਪਰ ਅੱਜ-ਕੱਲ੍ਹ ਵਿਗਿਆਨ ਦੇ ਇਸ ਯੁੱਗ ਵਿੱਚ ਨਾ ਹੀ ਬਹੁਤਾ ਕਿਸੇ ਨੂੰ ਸਾਉਣ ਮਹੀਨੇ ਮਨਾਏ ਜਾਣ ਵਾਲੇ ਤਿਉਹਾਰਾਂ ਦਾ ਪਤਾ ਹੈ , ਅਤੇ ਨਾ ਹੀ ਤੀਆਂ (ਤੀਜ), ਖ਼ੀਰ ਪੂੜਿਆਂ ਦਾ ਤੇ ਨਾ ਹੀ ਮੁਟਿਆਰਾਂ ਨੂੰ ਪੀਂਘਾਂ ਝੂਟਣ ਦਾ ਸ਼ੌਂਕ ਹੈ ਅਤੇ ਨਾ ਹੀ ਗਿੱਧਾ ,ਬੋਲੀਆਂ ਪਾਉਣ ਦਾ। ਲੋੜ ਹੈ ਸਾਨੂੰ ਪੰਜਾਬੀ ਵਿਰਸਾ ਅਤੇ ਅਲੋਪ ਹੋ ਰਹੇ ਤਿਉਹਾਰਾਂ ਨੂੰ ਬਚਾਉਣ ਦੀ ਲੋੜ।

Related Articles

Leave a Reply

Your email address will not be published.

Back to top button