ਜਲੰਧਰ, 22 ਜੁਲਾਈ (ਅਮਨਦੀਪ ਸਿੰਘ) : ਬਸਤੀ ਸ਼ੇਖ ਵਿੱਚ ਪੈਂਦੀ ਕਾਲਾ ਸੰਘਿਆ ਰੋਡ ਦੇ ਹਾਲਾਤ ਅੱਜ ਵੀ ਉਂਝ ਹੀ ਹਨ ਜੋ ਅੱਜ ਤੋਂ ਚਾਰ ਸਾਲ ਪਹਿਲਾਂ ਸਨ ਅੱਜ 15 ਮਿੰਟ ਦੀ ਹੋਈ ਬਾਰਿਸ਼ ਨੇ ਪ੍ਰਸ਼ਾਸਨ ਦੀ ਸਾਰੀ ਪੋਲ ਖੋਲ ਕੇ ਰੱਖ ਦਿੱਤੀ।
ਅੱਜ ਇਹ ਸਾਬਤ ਹੋ ਗਿਆ ਕਿ ਜਲੰਧਰ ਨੂੰ ਸਮਾਰਟ ਸਿਟੀ ਪ੍ਰੋਜੇਕਟ ਦਾ ਨਾਮ ਤਾਂ ਦੇ ਦਿੱਤਾ ਗਿਆ ਹੈ ਪਰ ਇਸਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਮਾਨਸੂਨ ਦੀ ਪਹਿਲੀ ਬਾਰਿਸ਼ ਤੇ ਸੜਕ ਉੱਤੇ ਪਏ ਵੱਡੇ-ਵੱਡੇ ਟੋਇਆਂ ਵਿਚ ਡਿੱਗ ਕੇ ਕਈ ਲੋਕ ਜਖ਼ਮੀ ਹੋਏ। ਇਸ ਮੌਕੇ ਉੱਤੇ ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਰੋਡ ਦੇ 71 ਲੱਖ ਦਾ ਟੇਂਡਰ ਪਾਸ ਹੋਇਆ ਸੀ ਅਤੇ ਸੜਕ ਵੀ ਬਣੀ ਸੀ ਲੇਕਿਨ ਕੰਮ ਠੀਕ ਨਾ ਹੋਣ ਕਰਕੇ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਸਾਡੇ ਨਾਲ ਗੱਲਬਾਤ ਦੇ ਦੌਰਾਨ ਮਾਰਕਿਟ ਦੇ ਪ੍ਰਧਾਨ ਸੋਨੂ ਵਰਮਾ, ਗੁਰਵਿੰਦਰ ਸਿੰਘ, ਡਾਕਟਰ ਨਵੀਨ,ਸਨੀ, ਬਬਲੂ ਸਵੀਟਸ ਆਦਿ ਮੌਜੂਦ ਸਨ।