ਪੁਲਿਸ ਨੇ ਔਰਤ ਸਮੇਤ ਗਿਰੋਹ ਦੇ 2 ਮੈਂਬਰਾਂ ਨੂੰ ਕੀਤਾ ਗਿਰਫ਼ਤਾਰ
ਗਿਰੋਹ ਦੇ ਮੈਂਬਰਾਂ ਵੱਲੋਂ CRPF ਦੇ ਸਾਬਕਾ ਇੰਸਪੈਕਟਰ ਨੂੰ ਬਣਾਇਆ ਸੀ ਨਿਸ਼ਾਨਾਂ
ਜੰਡਿਆਲਾ ਗੁਰੂ/ਤਰਨਤਾਰਨ, 20 ਜੁਲਾਈ (ਕੰਵਲਜੀਤ ਸਿੰਘ ਲਾਡੀ) : ਤਰਨਤਾਰਨ ਪੁਲਿਸ ਵੱਲੋਂ ਲੋਕਾਂ ਦੀ ਜਬਰੀ ਅਸ਼ਲੀਲ ਵੀਡੀਉ ਬਣਾ ਕੇ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਬਟੋਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਫ਼ਿਲਹਾਲ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੀਸਰਾ ਵਿਅਕਤੀ ਫਿਲਹਾਲ ਫਰਾਰ ਹੈਂ ਫਰਾਰ ਵਿਅਕਤੀ ਯੂ ਟਿਊਬ ਚੈਨਲ ਦਾ ਪੱਤਰਕਾਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਨੀਤੂ ਅਤੇ ਸਿਮਰਜੀਤ ਸਿੰਘ ਵੱਜੋ ਹੋਈ ਹੈ ਉਕੱਤ ਗਿਰੋਹ ਦਾ ਤਾਜ਼ਾ ਸ਼ਿਕਾਰ ਹੋਇਆ ਵਿਅਕਤੀ ਲਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਲਹੁਕਾ ਥਾਣਾ ਪੱਟੀ ਉਮਰ ਕਰੀਬ 58 ਸਾਲ ਮੋਬਾਈਲ ਨੰਬਰ 9530970117 ਜੋ ਕਿ ਸੀ ਆਰ ਪੀ ਐਫ ਦਾ ਸਾਬਕਾ ਇੰਸਪੈਕਟਰ ਹੈ ਜੋ ਕਿ ਤਰਨਤਾਰਨ ਦੇ ਪਿੰਡ ਲੋਹਕਾ ਦਾ ਵਾਸੀ ਹੈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਵਿੱਚ ਸ਼ਾਮਲ ਔਰਤ ਨੀਤੂ ਨੇ ਉਸ ਨੂੰ ਵਾਰ-ਵਾਰ ਵਟਸਐਪ ਨੰਬਰ ਤੇ ਫੋਨ ਕਰਕੇ ਕਿਹਾ ਕਿ ਉਹ ਸਿਲੀਗੁੜੀ ਤੋਂ ਆਈ ਹੈ ਉਥੇ ਉਹ ਮਸਾਜ ਸੈਂਟਰ ਚਲਾਉਦੀ ਸੀ ਤੇ ਹੁਣ ਉਸ ਨੇ ਤਰਨਤਾਰਨ ਵਿਖੇ ਸੈਂਟਰ ਖੋਲ੍ਹਿਆ ਹੈ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ
ਬਾਰ ਬਾਰ ਫੋਨ 8264528625 ਤੋ ਵੱਟਸਐਪ ਕਾਲ ਕਰਨ ਤੇ ਉਸ ਨੇ ਗੋਇੰਦਵਾਲ ਬਾਈਪਾਸ ਸਥਿਤ ਇੱਕ ਕੋਠੀ ਵਿੱਚ ਬੁਲਾਇਆ ਗਿਆ ਜਿੱਥੇ ਜਦ ਉਹ ਗਿਆ ਤਾਂ ਉਥੇ ਮੌਜੂਦ ਸਿਮਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਬਾਬਾ ਨਾਮਕ ਵਿਅਕਤੀ ਨੇ ਪਿਸਤੌਲ ਦੀ ਨੋਕ ਤੇ ਉਸ ਦੇ ਕਪੜੇ ਉਤਾਰ ਕੇ ਉਸਦੀ ਅਸ਼ਲੀਲ ਵੀਡੀਉ ਬਣਾਈ ਅਤੇ ਉਸ ਦਾ ਫੋਨ ਅਤੇ ਸਾਰਾ ਸਮਾਨ ਉਸ ਕੋਲੋਂ ਖੋਹ ਲਿਆ ਵੀਡੀਉ ਵਾਇਰਲ ਕਰਨ ਦੀ ਧਮਕੀ ਦੇਂਦਿਆਂ ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ ਲੇਕਿਨ ਇੱਕ ਲੱਖ ਵਿੱਚ ਸੋਦਾ ਹੋ ਗਿਆ ਅਤੇ ਪਹਿਲਾ ਉਸ ਵੱਲੋਂ ਬੈਂਕ ਵਿੱਚੋਂ ਸਾਢੇ 26 ਹਜ਼ਾਰ ਰੁਪਏ ਏ ਟੀ ਐਮ ਵਿੱਚੋਂ ਕਢਵਾ ਕੇ ਦਿੱਤੇ ਗਏ ਊਕਤ ਲੋਕਾਂ ਨੇ ਬਾਕੀ ਰਕਮ ਦੇਣ ਤੇ ਉਸ ਦੇ ਬਾਕੀ ਡਾਕੂਮੈਂਟ ਦੇਣ ਦੀ ਗੱਲ ਕਹੀ ਬਾਅਦ ਵਿੱਚ ਉਕਤ ਲੋਕਾਂ ਵੱਲੋਂ ਫੋਨ ਕਰਕੇ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਉਹ ਪੰਜਾਹ ਹਜ਼ਾਰ ਰੁਪਏ ਮੁੜ ਲੈਕੇ ਗਿਆ ਤਾਂ ਉਸ ਵੱਲੋ 33 ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਉਨ੍ਹਾਂ ਦਾ ਕੁਝ ਦੇਰ ਬਾਅਦ ਫਿਰ ਫੋਨ ਆਇਆ ਕਿ ਪੈਸੇ ਘੱਟ ਹਨ ਪਹਿਲਾਂ ਉਸ ਨੇ ਡਰਦੇ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਲੇਕਿਨ ਉਨ੍ਹਾਂ ਵੱਲੋਂ ਬਾਰ ਬਾਰ ਪੈਸਿਆਂ ਦੀ ਮੰਗ ਕਰਨ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈj ਜਿਨਾ ਨੇ ਮੇਰੇ ਨਾਲ ਹੇਰਾਫੇਰੀ ਕੀਤੀ ਸੀ ਅੱਜ ਮੈ ਫਿਰ ਪਤਾ ਕਰਨ ਵਾਸਤੇ ਅਪਣੇ ਤੌਰ ਤੇ ਆਇਆ ਸੀ ਤਾਂ ਅੱਜ ਓਨਾ ਵਿਚੋ ਇਕ ਔਰਤ ਤੇ ਇੱਕ ਮੋਨਾਂ ਨੌਜੁਵਾਨ ਚਿੱਟੀ ਐਕਟਿਵਾ ਤੇ ਗੋਇੰਦਵਾਲ ਪੁੱਲ ਵਲੋ ਜੰਡਿਆਲਾ ਗੁਰੂ ਨੂੰ ਜਾ ਰਹੇ ਹਨ। ਜੇਕਰ ਚੁਕਵੀ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੀ ਉ ਸਟਾਫ ਵਲੋ ਬਰਾਏ ਨਾਕਾਬੰਦੀ ਮੋੜ ਪਿੰਡ ਬਾਗੜੀਆ ਨਾਕਾਬੰਦੀ ਕਰਦੇ ਹੋਏ ਦੋਨਾਂ ਮੁਜਰਮਾਂ ਨੂੰ ਦਬੋਚ ਲਿਆ। ਤੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਨੀਤੂ ਤੇ ਸਿਮਰਨਜੀਤ ਸਿੰਘ ਦੇ ਖਿਲਾਫ ਜੁਰਮ 420,506,34 ਆਈ ਪੀ ਐਸ ਦੇ ਤਹਿਤ ਮਾਮਲਾ ਦਰਜ ਕਰਕੇ ਓਨਾ ਦਾ ਰਿਮਾਂਡ 19 ਜੁਲਾਈ ਤਕ ਲੇ ਕੇ ਓਨਾ ਕੋਲੋ ਪੁੱਛਗਿੱਛ ਕਰਕੇ ਹੋਰ ਵੀ ਖੁਲਾਸੇ ਕੀਤੇ ਜਾਣਗੇ। ਇਸ ਮੌਕੇ ਤਰਨਤਾਰਨ ਪੀ ਉ ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਨੀਤੂ ਅਤੇ ਸਿਮਰਜੀਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਹਰਪ੍ਰੀਤ ਸਿੰਘ ਬਾਬਾ ਫਰਾਰ ਹੈ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਬਾਬਾ ਕਿਸੇ ਯੂ ਟਿਊਬ ਚੈਨਲ ਦਾ ਪੱਟੀ ਤੋਂ ਪੱਤਰਕਾਰ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਖਿਲਾਫ ਪਰਚਾ ਦਰਜ ਕਰਕੇ ਦੋਵਾਂ ਦਾ 19 ਜੁਲਾਈ ਤੱਕ ਰਿਮਾਂਡ ਲਿਆ ਗਿਆ ਹੈ ਅਤੇ ਪੁਛਤਾਛ ਕੀਤੀ ਜਾ ਰਹੀ ਹੈ ਕਿ ਉਕੱਤ ਲੋਕਾਂ ਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।