ਜੰਡਿਆਲਾ ਗੁਰੂ:(ਕੰਵਲਜੀਤ ਸਿੰਘ ਲਾਡੀ) ਬਿਜਲੀ ਬੋਰਡ ਦੀ ਸਪੋਟ ਬਿਲਿਗ ਮੁਲਾਜਮਾਂ ਦੀਆਂ ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਸਮੇਂ ਮਾਰਚ, ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਸਪੋਟ ਬਿਲਿੰਗ ਯੂਨੀਅਨ ਵੱਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ ਪਾਵਰਕਾਮ ਵੱਲੋਂ ਫੰਡ ਰਿਲੀਜ਼ ਕਰ ਦਿੱਤੇ ਹਨ, ਜਿਸ ਤੋਂ ਬਾਅਦ ਪਾਵਰਕਾਮ ਦੀ ਕਾਰਵਾਈ ਫਿਰ ਧੀਮੀ ਹੁੰਦੀ ਵੇਖ ਸਪੋਟ ਬਿਲਿੰਗ ਯੂਨੀਅਨ ਵੱਲੋਂ ਪਟਿਆਲੇ ਹੈਡ ਆਫਿਸ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪਾਵਰਕਾਮ ਨੇ ਕਾਰਵਾਈ ਵਿੱਚ ਤੇਜੀ ਲਿਆਉਂਦੇ ਹੋਏ ਡਵੀਜਨਾ ਨੂੰ ਫੰਡ ਰਿਲੀਜ਼ ਕਰਨ ਦੇ ਹੁਕਮ ਕਰ ਦਿੱਤੇ ਸਨ।
ਪਾਵਰਕਾਮ ਵੱਲੋਂ ਕੰਪਨੀ ਕੋਲੋਂ invoice bill ਮੰਗੇ ਜਾਣ ਮਗਰੋਂ ਅੱਜ ਸਪੋਟ ਬਿਲਿੰਗ ਮੁਲਾਜਮਾਂ ਨੇ ਡਵੀਜਨਾ ਵਿੱਚ ਬਿੱਲ ਜਮਾਂ ਕਰਵਾਏਜਾ ਰਹੇ ਹਨ ।
ਇਸ ਮੌਕੇ ਤੇ ਸਪੋਟ ਬਿਲਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਸਪੋਟ ਬਿਲਿੰਗ ਮੁਲਾਜਮ ਡਵੀਜਨਾ ਵਿੱਚ ਬਿੱਲ ਜਮਾਂ ਕਰਵਾ ਰਹੇ ਹਨ, ਹੁਣ ਡਵੀਜਨਾ ਵੱਲੋਂ ਜੇਕਰ ਬਿੱਲ ਪਾਸ ਜਲਦੀ ਕਰ ਦਿੱਤੇ ਜਾਣ ਤਾਂ ਸਪੋਟ ਬਿਲਿੰਗ ਮੁਲਾਜਮਾਂ ਦੀਆਂ ਪਿਛਲੇ ਕਰੀਬ ਇਕ ਸਾਲ ਤੋਂ ਵੀ ਜਿਆਦਾ ਸਮੇਂ ਤੋ ਰੁਕੀਆਂ ਤਨਖਾਹਾਂ ਮਿਲ ਜਾਣਗੀਆਂ।ਯੂਨੀਅਨ ਪ੍ਰਧਾਨ ਗਗਨਦੀਪ ਸਿੰਘ ਡਵੀਜਨਾ ਦੇ ਉਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਬਿੱਲ ਜਲਦੀ ਪਾਸ ਕਰ ਦੇਣ ਤਾਂ ਜੋ ਸਾਡੇ ਸਾਥੀਆਂ ਨੂੰ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਮਿਲ ਸਕਣ।
ਇਸ ਮੌਕੇ ਤੇ ਉਪ ਪ੍ਰਧਾਨ ਕੁਲਵੰਤ ਸਿੰਘ, ਡਿਪਟੀ ਮੀਤ ਪ੍ਰਧਾਨ ਅਵਤਾਰ ਸਿੰਘ, ਕੈਸ਼ੀਅਰ ਵਿਨੇ ਕੁਮਾਰ, ਪ੍ਰਿੰਸਪਾਲ ਸਿੰਘ, ਰਾਜਦੀਪ ਸਿੰਘ, ਵਰਿੰਦਰ ਸਿੰਘ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਯੂਨੀਅਨ ਆਗੂ ਹਾਜਰ ਸਨ।