ਜੰਡਿਆਲਾ ਗੁਰੂ , 09 (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਮੀਤ ਪ੍ਰੈਸ ਸਕੱਤਰ ਅਮਰਦੀਪ ਸਿੰਘ ਬਾਗੀ, ਜੋਨ ਜੰਡਿਆਲਾ ਗੁਰੂ,ਅਤੇ ਜੋਨ ਟਾਂਗਰਾ ਪ੍ਰਧਾਨ ਅਮੋਲਕ ਸਿੰਘ ਨਰੈਣ ਦੀ ਪ੍ਰਧਾਨਗੀ ਹੇਠ ਕਿਸਾਨ ਜਥੇਬੰਦੀ ਦੇ ਇੱਕ ਵਫਦ ਵੱਲੋਂ P.S.P.C.L ਐਕਸੀਅਨ ਜੰਡਿਆਲਾ ਗੁਰੂ ਨੂੰ ਬਿਜ਼ਲੀ ਬੋਰਡ ਸਬੰਧੀ ਵੱਖ-ਵੱਖ ਪਿੰਡਾਂ ਦੀਆਂ ਲੰਮੇਂ ਸਮੇਂ ਤੋਂ ਅਣਗੌਲੀਆਂ ਸ਼ਕਾਇਤਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ।
ਇਸ ਸਮੇਂ ਆਗੂਆਂ ਨੇ ਦੱਸਿਆ ਕਿ, ਜੂਨ ਮਹੀਨੇ ਤੋਂ ਝੋਨੇ ਦੀ ਬਿਜਾਈ ਹੋਣ ਕਰਕੇ ਬਿਜਲੀ ਸਬੰਧੀ ਬਹੁਤ ਸ਼ਕਾਇਤਾਂ , ਜਿਵੇਂ ਸੜੇ ਅਤੇ , ਤੇਲ ਚੋਰੀ ਵਾਲ਼ੇ ਟਰਾਂਸਫਾਰਮਰ ਬਦਲਾਉਣ, ਵਿੱਚ ਦੇਰੀ, ਸਬਡਵੀਜ਼ਨਾਂ ਵਿੱਚ ਛੋਟੀ ਗੱਡੀ, ਚੈਨ ਕੁੱਪੀ, ਰੱਸੇ, ਦੀ ਘਾਟ ਕਰਕੇ ਖਪਤਕਾਰਾਂ ਨੂੰ ਬਹੁਤ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ,ਵੱਡੀ ਸਮੱਸਿਆ ਸਟਾਫ ਦੀ ਕਮੀ, ਜੋ ਕੈਪਟਨ ਸਰਕਾਰ ਦੇ ਘਰ ਨੌਕਰੀ ਦੇ ਵਾਅਦੇ ਮੁਤਾਬਿਕ , ਪੂਰੀ ਕੀਤੀ ਜਾਵੇ, ਹਾਜ਼ਰ ਸਟਾਫ ਵੱਲੋਂ ਕਿਸਾਨਾਂ ਪ੍ਰਤੀ ਬੋਲਬਾਨੀ ਦਾ ਧਿਆਨ ਰੱਖਿਆਂ ਜਾਵੇ,ਅਤੇ ਸਰਕਾਰੀ ਟੈਲੀਫੋਨ ਤੇ ਸਹੀ ਪੂਰੀ ਜਾਨਕਾਰੀ ਕਿਸਾਨਾਂ ਨੂੰ ਦਿੱਤੀ ਜਾਵੇ,।
ਦਿੱਲੀ ਚਲਦੇ ਸੰਘਰਸ਼ਾਂ ਦੌਰਾਨ ਧਰਨੇ ਵਿੱਚ ਜਾਣ ਵਾਲੇ, ਕਿਸਾਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ, ਜਿਵੇਂ, ਖ਼ਸਤਾ ਕੁਨੈਕਸ਼ਨ ਬਦਲ ਕੇ ਬੰਬੀਆਂ ਤੇ ਵੋਲਟਜ ਪੂਰੀ ਕੀਤੀ ਜਾਵੇ, ਹਨੇਰੀਆਂ ਕਾਰਨ ਡਿੱਗੇ ਪੋਰਨ ਸਿੱਧੇ ਕੀਤੇ ਜਾਣ, ਗਲੀਆਂ ਵਿੱਚ ਖਿੰਡੀਆ ਤਾਰਾ ਉਪਰ ਚੁੱਕੀਆਂ ਜਾਣ,ਨੀਜੀ ਪਲਾਂਟਾਂ ਚੌ ਹਾਈ ਵੋਲਟਜ ਤਾਰਾ ਅਤੇ ਪੋਲ ਬਾਹਰ ਕੱਢੇ ਜਾਣ, ਅਤੇ ਝੋਨੇ ਦੇ ਸੀਜ਼ਨ ਵਿੱਚ 16 ਘੰਟੇ ਬਿਜਲੀ ਜਕੀਨੀ ਬਣਾਈਂ ਜਾਵੇਂ।
ਉਪਰੋਤਕ ਸਮੱਸਿਆਵਾਂ ਦਾ ਹੱਲ ਜੇਕਰ ਸਮਾਂ ਰਹਿੰਦਿਆਂ ਨਾ ਕੀਤਾਂ ਗਿਆਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋਨ ਮੀਟਿੰਗ ਲਗਾਂ ਕੇ ਸੰਬੰਧਿਤ ਅਧਿਕਾਰੀਆਂ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾਂ ਲਗਾਇਆਂ ਜਾਵੇ ਗਾ,ਕਵਿੰਗ 19 ਦੌਰਾਨ ਹੋਣ ਵਾਲੇ ਇਕੱਠ,ਅਤੇ ਨੁਕਸਾਨ ਦੀ ਜ਼ਿੰਮੇਵਾਰੀ ਪਾਵਰ ਕਾਮ ਬਿਜ਼ਲੀ ਬੋਰਡ ਦੀ ਹੋਵੇਗੀ।
ਇਸ ਸਮੇਂ, ਸਤਨਾਮ ਸਿੰਘ ਤਲਵੰਡੀ, ਅਮਰਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਬਿੰਦੂ ਰੁਮਾਣਾ ਚੱਕ, ਬਲਬੀਰ ਸਿੰਘ ਹਰਭਜਨ ਸਿੰਘ ਜੱਬੋਵਾਲ, ਗੁਰਭੇਜ ਸਿੰਘ , ਭੁਪਿੰਦਰ ਸਿੰਘ ਭਿੰਦਾ ਮੁੱਛਲ, ਗੁਰਜਿੰਦਰ ਸਿੰਘ ਮੁੱਛਲ, ਅਮਨ, ਸ਼ਰਮਾ,ਕਰਨਜੀਤ ਸਿੰਘ, ਸੋਨੂੰ, ਪ੍ਰਦੀਪ ਸਿੰਘ, ਗੁਰਪਾਲ ਭਗਵਾਂ, ਸੁਖਦੇਵ ਸਿੰਘ ਧੀਰਾਕੋਟ ਅਮਰਜੀਤ ਸਿੰਘ ਬਾਲੀਆਂ ਤਰਸੇਮ ਸਿੰਘ,ਆਦਿ ਹਾਜ਼ਰ ਸਨ।