ਜੰਡਿਆਲਾ ਗੁਰੂ, 04 ਜੂਨ (ਕੰਵਲਜੀਤ ਸਿੰਘ ਲਾਡੀ) : ਬੀਤੀ ਰਾਤ ਨੂੰ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਦੇਵੀਦਾਸਪੂਰਾ ਵਿੱਚ ਚਲਾਇਆ ਗੋਲੀਆਂ ਵਿਚ ਜਖਮੀ ਹੋਏ ਅਮਰਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਦੇਵੀਦਾਸਪੂਰਾ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਉਮਰ 22 ਸਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ ਮਿਤੀ 31-5-2021ਨੂੰ ਵਕਤ ਕਰੀਬ ਰਾਤ ਦੇ11.30 ਤੇ ਅਪਣੇ ਮੋਟਰਸਾਈਕਲ ਤੇ ਨੰਬਰ ਪੀ ਬੀ 08 ਸੀ ਐਨ 3455 ਹੀਰੋ ਸਪਲੈਂਡਰ ਤੇ ਅਪਣੇ ਭਰਾ ਅਰਸਦੀਪ ਨਾਲ ਦੇਵੀਦਾਸ ਪੂਰਾ ਤੋ ਅਮਰਕੋਟ ਨੂੰ ਜਾ ਰਹੇ ਸੀ ਮੋਟਰਸਾਈਕਲ ਮੇਰਾ ਭਰਾ ਅਰਸਦੀਪ ਚਲਾ ਰਿਹਾ ਸੀ ਤੇ ਮੈ ਓਸਦੇ ਪਿੱਛੇ ਬੈਠਾ ਹੋਇਆ ਸੀ ਜਦੋਂ ਅਸੀਂ ਦਰਸਨ ਸਿੰਘ ਪੁੱਤਰ ਮੁਖਤਾਰ ਸਿੰਘ ਦੇ ਘਰ ਲਾਗੇ ਪੁਹੰਚੇ ਤਾਂ ਮੌੜ ਮੁੜਦੇ ਸਾਰ ਹੀ ਰਸਤੇ ਵਿੱਚ ਇੱਕ ਕਾਰ ਆਈ 20 ਰੰਗ ਸੂਰਮਾ ਖੜੀ ਹੋਈ ਸੀ ਜਿਸਦੇ ਬਾਹਰ ਪੰਜ ਨੌਜੁਵਾਨ ਵਿਅਕਤੀ ਖੜੇ ਹੋਏ ਸਨ।
ਜਿਨਾ ਵਿਚ ਰਾਹਵਲ ਉਰਫ ਦਾਣਾ ਵਾਸੀ ਸੇਖੂਪੁਰਾ ਮੁਹੱਲਾ ਜੰਡਿਆਲਾ ਗੁਰੂ ਜੀ ਕੀ ਹੁਣ ਦੇਵੀਦਾਸ ਪੂਰਾ ਵਿੱਚ ਰਹਿੰਦਾ ਹੈ ਓਸਦੇ ਨਾਲ ਬੁੱਧੂ ਪਿੰਡ ਤਾਰਾਗੜ੍ਹ ਤਲਾਵਾਂ ਦਾ ਰਹਿਣ ਵਾਲਾ ਹੈ ਜਿਸ ਨੂੰ ਕਿ ਮੈਂ ਪਹਿਲਾ ਤੋ ਜਾਣਦਾ ਹਾਂ ਜੋਂ ਕਿ ਕਾਰ ਦੇ ਲਾਗੇ ਹੀ ਖੜੇ ਹੋਏ ਸਨ। ਜਦੋਂ ਅਸੀਂ ਥੋੜਾ ਜਿਹਾ ਅੱਗੇ ਗਏ ਤਾਂ ਰ੍ਹਾਵਲ ਦਾਣੇ ਨੇ ਤੇ ਬੁੱਧੂ ਵਾਸੀ ਤਾਰਾਗੜ੍ਹ ਤਾਲਾਵਾ ਨੇ ਆਪਣੀਆਂ ਡਬਾਂ ਵਿੱਚੋ ਪਿਸਟਲਾਂ ਕੱਢਕੇ ਸਾਨੂੰ ਜਾਨੋ ਮਾਰਨ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਜੋ ਰਾਹਵਲ ਦਾਣੇ ਵਲੋ ਚਲਾਈਆਂ ਗੋਲੀਆਂ ਮੇਰੇ ਸੱਜੇ ਪਟ ਵਿੱਚ ਲੱਗੀ ਤੇ ਬੁੱਧੂ ਵਲੋ ਚਲਾਈ ਗੋਲੀ ਮੇਰੇ ਖੱਬੇ ਮੋਢੇ ਵਿੱਚ ਲੱਗੀ। ਜਦੋਂ ਇਹ ਫਾਇਰ ਕਰਦੇ ਹੋਏ ਪੰਜੇ ਜਾਣੇ ਸਾਡੇ ਪਿੱਛੇ ਭੱਜੇ ਤਾਂ ਮੇਰਾ ਭਰਾ ਅਪਣੀ ਤੇ ਮੇਰੀ ਜਾਨ ਨੂੰ ਬਚਾਉਂਦਾ ਹੋਇਆ ਫਤੇ ਅਕੈਡਮੀ ਵੱਲ ਨੂੰ ਮੋਟਸਾਈਕਲ ਨੂੰ ਭਜਾ ਕੇ ਲੈ ਆਇਆ। ਜਿੱਥੇ ਓਹ ਮੇਰੀ ਹਾਲਤ ਨਾਜ਼ੁਕ ਵੇਖਦੇ ਹੋਏ ਮੇਰੇ ਭਰਾ ਅਰਸਦੀਪ ਨੇ ਸਵਾਰੀ ਦਾ ਪ੍ਰਬੰਦ ਕਰਕੇ ਮੈਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਤੇ ਜਿੱਥੇ ਮੇਰੀ ਹਾਲਤ ਠੀਕ ਨਾ ਹੋਣ ਕਾਰਨ ਮੈ ਕੋਈ ਆਪਣਾ ਬਿਆਨ ਦਰਜ ਨਹੀਂ ਕਰਵਾ ਸਕਿਆ। ਤੇ ਹੁਣ ਮੈ ਅਪਨਾ ਬਿਆਨ ਤੇ ਦਰਖਾਸਤ ਪੁਲੀਸ ਨੂੰ ਦੇ ਦਿੱਤਾ ਹੈ ਤੇ ਪੁਲੀਸ ਪ੍ਰਸਾਸਨ ਤੋ ਇਨਸਾਫ਼ ਦੀ ਮੰਗ ਕਰਦਾ ਹਾਂ ਕਿ ਇਨਾ ਖਿਲਾਫ ਮਾਮਲਾ ਦਰਜ ਕਰਕੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ । ਜਦੋਂ ਇਸ ਬਾਰੇ ਡੀ ਐਸ ਪੀ ਸੁਖਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਨੇ ਦੱਸਿਆ ਕਿ ਰਾਹਵਲ ਉਰਫ ਦਾਣੇ ਖਿਲਾਫ ਪਹਿਲਾ ਵੀ ਕਈ ਕੇਸ ਚੱਲ ਰਹੇ ਹਨ ਤੇ ਹੁਣ ਓਹ ਜਮਾਨਤ ਤੇ ਆਇਆ ਹੋਇਆ ਹੈ ਤੇ ਹੁਣ ਇਸ ਮਾਮਲੇ ਵਿੱਚ ਵੀ ਓਸਤੇ ਜੁਰਮ 307,148,149IPC 25,54,59 A.ACT ਦੇ ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਤੇ ਓਨਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।