ਹਾਜੀਪੁਰ,29 ਮਈ (ਜਸਵੀਰ ਸਿੰਘ ਪੁਰੇਵਾਲ) : ਮੁਕੇਰੀਆਂ ਦੀ ਮੌਜੂਦਾ ਵਧਾਇਕਾਂ ਇੰਦੂ ਕੌਂਡਲ ਦੀ ਅਗਵਾਈ ਹੇਠ ਅਤੇ ਮੌਜੂਦਾ ਕਾਰਜਕਾਰੀ ਬਲਾਕ ਪ੍ਰਧਾਨ ਅਤੇ ਸਰਪੰਚ ਹਾਜੀਪੁਰ ਕਿਸ਼ੋਰ ਕੁਮਾਰ ਅਤੇ ਉਹਨਾਂ ਦੇ ਵਰਕਰਾਂ ਵਲੋਂ ਹਾਜੀਪੁਰ ਦੇ ਵੱਖ ਵੱਖ ਸਰਕਾਰੀ ਅਦਾਰਿਆਂ ਜਿਹਨਾਂ ਵਿਚ ਸਰਕਾਰੀ ਹਸਪਤਾਲ ਅਤੇ ਪੁਲਿਸ ਸਟੇਸ਼ਨ ਹਾਜੀਪੁਰ, ਸਾਂਝ ਕੇਂਦਰ ਹਾਜੀਪੁਰ, ਅਤੇ ਹੋਰ ਕਈ ਸਰਕਾਰੀ ਅਦਾਰਿਆਂ ਨੂੰ ਕੀਟਾਣੂ ਮੁਕਤ ਕਰਵਾਇਆ ਗਿਆ। ਇਸ ਮੌਕੇ ਮੈਡਮ ਇੰਦੂ ਕੌਂਡਲ ਨੇ ਕਿਹਾ ਕਿ ਇਸ ਵਕਤ ਪੂਰੇ ਭਾਰਤ ਵਿੱਚ ਕਰੋਨਾ ਵਰਗੀ ਮਹਾਂਮਾਰੀ ਚੱਲ ਰਹੀ ਹੈ ਅਤੇ ਕਰੋਨਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।ਇਸ ਲਈ ਹਾਜੀਪੁਰ ਦੇ ਸਾਰੇ ਸਰਕਾਰੀ ਅਦਾਰੇ ਜਿਹਨਾਂ ਵਿੱਚ ਲੋਕਾਂ ਦਾ ਆਵਾਜਾਈ ਲੱਗੀ ਰਹਿੰਦੀ ਹੈ।
ਪਤਾ ਨਹੀਂ ਉਹਨਾਂ ਵਿੱਚੋਂ ਕੌਣ ਕਰੋਨਾ ਪੋਜਟਿਵ ਹੈ ਅਤੇ ਕੌਣ ਨਹੀਂ ਇਸ ਦਾ ਪਤਾ ਨਹੀਂ ਹੁੰਦਾ।ਇਸ ਲਈ ਇਹਨਾਂ ਅਦਾਰਿਆਂ ਨੂੰ ਸੈਨੀਟਾਂ ਇਜ ਕਰਵਾਇਆ ਗਿਆ ਹੈ ਤਾਂ ਜੋ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।।ਇਸ ਮੌਕੇ ਸੀਨੀਅਰ ਕਾਂਗਰਸੀ ਲੀਡਰ ਸੁਰਿੰਦਰ ਵਰਮਾ,ਬਲਾਕ ਯੂਥ ਕਾਂਗਰਸ ਪ੍ਰਧਾਨ ਰਜਨੀਸ਼ ਮਿਨਹਾਸ ,ਸੰਦੀਪ ਸੋਨੀ ਸ਼ਹਿਰੀ ਯੁਥ ਪ੍ਰਧਾਂਨ ,ਸਾਹਿਲ ਵੈਦ, ਠਾਕੁਰ ਸੁਧੀਰ ਹੈਪੀ, ਯੂਥ ਨੇਤਾ ਕਪਿਲ ਕੁਮਾਰ, ਰਾਜਿੰਦਰ ਫੋਜੀ,ਜੋਗਿੰਦਰ ਸਿੰਘ ਸ਼ਹਿਰੀ ਪ੍ਰਧਾਨ,ਰਣਜੀਤ ਸਿੰਘ ਪੰਚ, ਸੁਸ਼ੀਲ ਤਿਵਾੜੀ, ਰਮਨ ਭਾਰਦਵਾਜ,ਅਸ਼ਵਨੀ ਸ਼ਰਮਾ ਆਦਿ ਹਾਜਿਰ ਸਨ।