ਗੁਰੂ ਦੀ ਬੇਅਦਬੀਆਂ ਨਾਲ ਸਿੱਖਾਂ ਦੇ ਹਿਰਦੇ ਵਲੂਧਰੇ ਪਏ ਹਨ: ਜਥੇਦਾਰ ਬ੍ਰਹਮਪੁਰਾ
ਕੈਪਟਨ ਸਾਢੇ 4 ਸਾਲਾਂ ਚ ਸਿੱਟਾਂ ਹੀ ਬਣਾਉਦੇ ਰਹੇ: ਰਣਜੀਤ ਸਿੰਘ ਬ੍ਰਹਮਪੁਰਾ
ਚੋਹਲਾ ਸਾਹਿਬ/ਤਰਨਤਾਰਨ, 29 ਮਈ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁੁਰਾ ਨੇ ਆਪਣੇ ਗ੍ਰਹਿ ਪਿੰਡ ਬ੍ਰਹਮਪੁਰਾ ਵਿਖੇ ਪਾਰਟੀ ਵਰਕਰਾਂ ਨਾਲ ਅਹਿਮ ਬੈਠਕ ਕੀਤੀ,ਜਿਸ ਵਿੱਚ ਭੱਖਦਿਆਂ ਮੁੱਦਿਆਂ ‘ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਅੰਗਰੇਜ ਸਾਮਰਾਜ ਦੌਰਾਨ ਲੱਖਾਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਬਾਦਲਾਂ ਨੇ ਆਪਣੀ ਨਿੱਜੀ ਜਗੀਰ ਬਣਾ ਲਿਆ ਹੈ ਜੋ ਸਿਰਫ ਆਪਣੇ ਹਿੱਤਾਂ ਲਈ ਵਰਤ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਲਈ ਸਿੱਖ ਸ਼ਰਧਾਲੂਆਂ ਨੂੰ ਲੰਮਾ ਸਮਾ ਸੰਘਰਸ਼ ਕਰਨਾ ਪਿਆ ਸੀ ਫਿਰ ਕਿਤੇ ਜਾ ਕਿ ਸਿੱਖਾਂ ਨੂੰ ਖੁਦ ਮੁਖਤਿਆਰੀ ਮਿਲੀ ਸੀ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋ 1 ਜੂਨ ਨੂੰ ਜਿਲਾ ਫਰੀਦਕੋਟ ਗੁਰਦੁਆਰਾ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਗਤੀ ਅਰਦਾਸ ਕੀਤੀ ਜਾਵੇਗੀ।ਜਿਸ ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਤੇ ਪਾਰਟੀ ਦੀ ਉੱਚ ਲੀਡਰਸ਼ਿਪ,ਅਹੁਦੇਦਾਰ,ਪਾਰਟੀ ਵਰਕਰ ਤੇ ਹੋਰ ਵੀ ਪੰਥਕ ਹਿਤੈਸ਼ੀ ਸ਼ਾਮਲ ਹੋਣਗੇ ।
ਉਨਾ ਕਿਹਾ ਕਿ ਸਿੱਖਾਂ ਦੇ ਹਿਰਦੇ ਗੁਰੂ ਦੀ ਬੇਅਦਬੀਆਂ ਨਾਲ ਵਲੂਧਰੇ ਪਏ ਹਨ, ਬਾਦਲਾਂ ਦੀ ਸਰਕਾਰ ਸਮੇ ਵੇਲੇ ਬੇਅਦਬੀਆਂ ਦਾ ਹੜ ਆ ਗਿਆ ਸੀ 1 ਜੂਨ ਨੂੰ 2015 ਨੂੰ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ,12 ਅਕਤੂਬਰ 2015 ਨੂੰ ਗੁਰਦੁਆਰਾ ਬਰਗਾੜੀ ਸਾਹਿਬ ,13 ਤੋ 16 ਅਕਤੂਬਰ ਨੂੰ ਹੋਰ ਵੀ ਕਈ ਥਾਈਂ ਬੇਅਦਬੀਆਂ ਹੋਈਆਂ,ਫਿਰੋਜਪੁਰ ਜਿਲੇ ਦੇ ਪਿੰਡ ਮਿਸ਼ਰੀਵਾਲਾ ਵਿਖੇ,ਤਰਨਤਾਰਨ ਜਿਲੇ ਦੇ ਪਿੰਡ ਬਾਠ,ਮੁਕਤਸਰ ਜਿਲੇ ਦੇ ਪਿੰਡ ਸਰਾਏ ਨਾਂਗਾ,ਪਿੰਡ ਗਦਾਨੀ ਨਵਾ ਸ਼ਹਿਰ ,ਮੁਕਤਸਰ ਦੇ ਪਿੰਡ ਕੋਟ ਅਬਲੂਵਾਲਾ ਵਿਖੇ ,ਸੰਗਰੂਰ ਜਿਲੇ ਦੇ ਪਿੰਡ ਕੋਹਰੀਆਂ ਆਦਿ ਵੱਖ ਵੱਖ ਕਈ ਥਾਈ ਬੇਅਦਬੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਅੱਗਾਂ ਲਾਈਆਂ ਗਈਆਂ।ਇਹ ਸਭ ਬੇਅਦਬੀਆਂ ਬਾਦਲ ਸਰਕਾਰ ਵੇਲੇ ਹੋਈਆਂ ਸਨ । ਇਨਾ ਘਟਨਾਵਾਂ ਨਾਲ ਸਿੱਖ ਕੌਮ ਚ ਬਾਦਲਾਂ ਤੇ ਕੈਪਟਨ ਪ੍ਰਤੀ ਘੋਰ ਨਫਰਤ ਪੈਦਾ ਹੋਈ ਹੈ।ਉਨਾ ਕਿਹਾ ਕਿ ਬਾਦਲਾਂ ਦੀ ਸ਼ਹਿ ਤੇ ਪੁਲਿਸ ਨੇ ਸਿੱਖਾਂ ਨੂੰ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਤੇ ਧੱਕੇਸ਼ਾਹੀ ਕੀਤੀ ਜਿਸ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਸਿੱਖਾਂ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਵਿੱਚ 2 ਸਿੱਖ ਨੌਜੁਆਨ ਸ਼ਹੀਦ ਹੋ ਗਏ । ਉਨਾ ਕਿਹਾ ਕਿ ਬੜੀ ਬੇਸਬਰੀ ਨਾਲ ਸਿੱਖ ਕੌਮ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕਾਹਲੀ ਹੈ ਪਰ ਬਾਦਲਾਂ -ਕੈਪਟਨ ਦੇ ਰਲੇਵੇ ਮੈਚ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਮੈ ਬੇਅਦਬੀਆਂ ਦੇ ਅਸਲ ਦੋਸ਼ੀਆਂ ਨੂੰ ਸਜਾਵਾਂ ਦਿਵਾਉਗਾ ਤੇ ਜੇਲਾਂ ਚ ਸੁੱਟਾਂਗਾ ਪਰ ਅਫਸੋਸ ਨਾਲ ਕਿਹਾ ਜਾਂਦਾ ਹੈ ਕਿ ਉਸ ਨੇ ਸਾਢੇ 4 ਸਾਲਾਂ ਚ ਸਿਰਫ ਸਿੱਟਾਂ ਹੀ ਬਣਾਈਆਂ ਤਾਂ ਜੋ ਉਸ ਦੇ ਜੋਟੀਦਾਰ ਬਾਦਲ ਬੱਚ ਜਾਣ । ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਬਾਦਲਾਂ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੁਝ ਵੋਟਾਂ ਖਾਤਰ ਪੰਥ ਨੂੰ ਸਿੱਖ ਵਿਰੋਧੀ ਤਾਕਤਾਂ ਕੋਲ ਵੇਚ ਦਿੱਤਾ ,ਜਿਸ ਦਾ ਖਮਿਆਜਾ ਉਸ ਨੂੰ ਭੁਗਣਤਣਾ ਪਵੇਗਾ।
ਇਸ ਮੌਕੇ ਬਲਵਿੰਦਰ ਸਿੰਘ ਵੇਈ ਪੁਈ ਸ਼੍ਰੋਮਣੀ ਕਮੇਟੀ ਮੈਬਰ, ਸਤਨਾਮ ਸਿੰਘ ਚੋਹਲਾ,ਹਰਜਿੰਦਰ ਸਿੰਘ ਸਾਬਕਾ ਸਰਪੰਚ ਸ਼ੇਖਚੱਕ,ਯੂਥ ਆਗੂ ਜਗਜੀਤ ਸਿੰਘ ਜੱਗੀ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ,ਬਲਜਿੰਦਰ ਸਿੰਘ ਫੈਲੋਕੇ,ਸੁਰਜਨ ਸਿੰਘ ਸਾਬਕਾ ਸਰਪੰਚ ,ਸੁਰਿੰਦਰ ਸਿੰਘ ਢੋਟੀ,ਮੱਖਣ ਸਿੰਘ ਢੋਟੀ,ਨੰਬਰਦਾਰ ਪ੍ਰਕਾਸ਼ ਸਿੰਘ,ਰਾਜਬੀਰ ਸਿੰਘ ਸੈਕਟਰੀ, ਕੁਲਦੀਪ ਸਿੰਘ ਜਾਮਾਰਾਏ ਸਾਬਕਾ ਡੀਐਸਪੀ ,ਜਸਪਾਲ ਸਿੰਘ ਲਾਲਪਪੁਰਾ, ਪਿ੍ਰੰਸ ਭਰੋਵਾਲ,ਮੋਹਣ ਸਿੰਘ ,ਮੁਖਤਾਰ ਸਿੰਘ ਭੱਠਲ ਭਾਈਕੇ, ਦੇਸਾ ਸਿੰਘ ਮੰਮਣਕੇ,ਪਿਆਰਾ ਸਿੰਘ ਦੁੱਗਲਾਵਾਲਾ, ਦਿਲਬਾਗ ਸਿੰਘ ਕਾਹਲਵਾ,ਸੁਰਜੀਤ ਸਿੰਘ,ਗੁਰਸ਼ਰਨ ਸਿੰਘ ਸ਼ੇਖ,ਮੇਜਰ ਸਿੰਘ ਨੰਬਰਦਾਰ,ਪ੍ਰਕਾਸ਼ ਸਿੰਘ ,ਦਲਬੀਰ ਸਿੰਘ ਸਾਬਕਾ ਸਰਪੰਚ ,ਤਰਸੇਮ ਸਿੰਘ ਦੁਲਚੀਪੁਰ,ਦਲਬੀਰ ਸਿੰਘ ,ਲਾਲ ਸਿੰਘ ਨੰਬਰਦਾਰ ਮੁੰਡਾ ਪਿੰਡ ਵਾਲੇ ਆਦਿ, ਬਲਵੀਰ ਸਿੰਘ ਕੋਬੋ ਢਾਏ ਵਾਲਾ, ਸਾਬਕਾ ਸਰੰਪਚ ਗੁਰਵੇਲ ਸਿੰਘ,ਮਾਸਟਰ ਗੁਰਨਾਮ ਸਿੰਘ ਧੁੰਨ,ਨੰਬਰਦਾਰ ਲਾਲ ਸਿੰਘ ਮੁੰਡਾ ਪਿੰਡ,ਸਰਬਜੀਤ ਸਿੰਘ ਬਾਣੀਆ,ਸਤਨਾਮ ਸਿੰਘ ਕਰਮੂਵਾਲਾ,ਸੁਖਚੈਨ ਸਿੰਘ ਕਰਮੂਵਾਲਾ,ਸਾਹਿਬ ਸਿੰਘ,ਜਮੀਤਾ ਸਿੰਘ ਆਦਿ ਮੌਕੇੇ ਤੇ ਹਾਜਰ ਸਨ।