ਜਲੰਧਰ, 28 ਮਈ (ਕਬੀਰ ਸੌਧੀ) : ਕਮਿਸ਼ਨਰੇਟ ਪੁਲਿਸ ਜਲੰਧਰ ਵਲੋ ਨਸ਼ਿਆ ਦੀ ਰੋਕਥਾਮ ਅਤੇ ਮਾੜੇ ਅਨਸਰਾਂ ਵਿਰੋਧ ਚੱਲ ਰਹੀ ਮੁਹਿੰਮ ਤਹਿਤ ADCP CITY-1 ਅਤੇ ACP Cental ਦੇ ਦਿਸ਼ਾ ਨਿਰਦੇਸ਼ ਹੇਠ Insp.ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੂੰ 2, ਜਲੰਧਰ ਦੀ ਅਗਵਾਈ ਹੇਠ ਥਾਣਾ ਡਵੀਜਨ ਨੂੰ 2 ਜਲੰਧਰ ਦੀ ਪੁਲਿਸ ਪਾਰਟੀ ਨੂੰ ਉਦੋ ਸਫਲਤਾ ਹਾਸਲ ਕੀਤੀ। ASI ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਗਸ਼ਤ ਦੇ ਸਬੰਧ ਵਿੱਚ ਫੁਟਬਾਲ ਚੋਂਕ ਜਲੰਧਰ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿਤੀ
ਕਿ ਮਹਾਵੀਰ ਥਾਪਰ ਉਰਫ ਵਿੱਕੀ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 9 ਗਲੀ ਨੰ 11 ਦਸਮੇਸ਼ ਨਗਰ ਡੁਗਾਣਾ ਰੋਡ ਹੁਸ਼ਿਆਰਪੁਰ ਜੋ ਗਾਂਧੀ ਵਨੀਤਾ ਆਸ਼ਰਮ ਜਲੰਧਰ ਪਾਸ ਖਾਲੀ ਪਲਾਟ ਜੋ ਕਟੇ ਹਨ ਉਥੇ ਐਕਟਿਵਾ ਸਕੂਟਰੀ PB07BT0562 ਦੇ ਉਪਰ ਬੈਠਾ ਹੈ ਜੋ ਆਪਣੇ ਕਿਸੇ ਵਿਅਕਤੀ ਦੀ ਉਡੀਕ ਕਰ ਰਿਹਾ ਹੈ ਤੇ ਇਸ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਹੈ ਅਤੇ ਜਿਸ ਪਾਸ ਨਜਾਇਜ਼ ਹਥਿਆਰ ਹੈ। ਜਿਸ ਤੇ ASI ਬਲਵਿੰਦਰ ਸਿੰਘ ਵਲੋ ਮੁਕੱਦਮਾ ਅ/ਧ 25/54/59 ਅਸਲਾ ਐਕਟ ਥਾਣਾ ਡਵੀਜਨ ਨੂੰ 2 ਜਲੰਧਰ ਦਰਜ ਰਜਿਸਟਰ ਕਰਕੇ ਅਰੋਪੀ ਮਹਾਵੀਰ ਥਾਪਰ ਉਰਫ ਵਿੱਕੀ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਉਸ ਦੇ ਕਬਜੇ ਵਿੱਚੋ ਇੱਕ ਪਿਸਟਲ ਦੇਸੀ 7.65 MM ਅਤੇ 5 ਰੋਂਦ ਜਿੰਦਾ ਅਤੇ ਇਕ ਏਕਟਿਵਾ ਬ੍ਰਾਮਦ ਕੀਤੇ ਗਏ। ਦੋਸ਼ੀ ਹੋਰ ਵੀ ਮਾਮਲਿਆਂ’ਚ ਨਾਮਜਦ ਹੈ। ਜੋ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਖੇ ਪੇਸ਼ ਕਰਕੇ ਉਸਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਇਸ ਤੋਂ ਨਾਜਇਜ ਅਸਲੇ ਬਾਰੇ ਪੁਛਗਿਛ ਕੀਤੀ ਜਾਵੇਗੀ।