ਮੁਕੇਰੀਆਂ, 28 ਮਈ (ਜਸਵੀਰ ਸਿੰਘ ਪੁਰੇਵਾਲ) : ਮੁਕੇਰੀਆਂ ਤਹਿਸੀਲ ਅੰਦਰ ਪੈਂਦੇ ਪਿੰਡ ਬੱਧੂਪੁਰ ਵਿਚ ਅਕਾਲੀਦਲ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਸਰਬਜੋਤ ਸਿੰਘ ਸਾਡੀ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀਆਂ ਮੁਸਕਲਾਂ ਸੁਣੀਆਂ ਗਈਆਂ
ਮੁਕੇਰੀਆਂ ਦੇ ਅਕਾਲੀ ਦਲ ਦੇ ਵਰਕਰਾਂ ਨਾਲ ਕੁਝ ਅਧਿਕਾਰੀਆਂ ਵੱਲੋਂ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਵੱਲੋਂ ਇੱਥੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਪਿੰਡ ਬੱਧੂਪੁਰ ਵਿਖੇ ਕੀਤਾ ਗਿਆ ਜਿੱਥੇ ਕਿ ਅਕਾਲੀ ਵਰਕਰਾਂ ਦੇ ਘਰਾਂ ਵੱਲ ਪਿੰਡ ਦੀਆਂ ਨਾਲੀਆਂ ਦਾ ਗੰਦਾ ਪਾਣੀ ਸਰਪੰਚ ਵੱਲੋਂ ਬੀ.ਡੀ.ਪੀ.ਓ. ਤੇ ਹਲਕੇ ਦੀ ਕਾਂਗਰਸੀ ਵਿਧਾਇਕ ਇੰਦੂ ਬਾਲਾ ਦੀ ਸ਼ਹਿ ’ਤੇ ਛੱਡ ਕੇ ਉਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸਰਬਜੋਤ ਸਾਬੀ ਨੇ ਇਸ ਸਮੇਂ ਪਿੰਡ ਵਾਸੀਆਂ ਦੀ ਹਾਜਰੀ ਵਿਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਅਕਾਲੀ ਵਰਕਰਾਂ ਨਾਲ ਓਨੀ ਹੀ ਧੱਕੇਸ਼ਾਹੀ ਕਰਨ ਜਿੰਨੀ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਨਾਂ ਦੀਆਂ ਲੱਤਾਂ ਭਾਰ ਝੱਲ ਸਕਦੀਆਂ ਹੋਣ ਕਿਉਂਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਉਨਾਂ ਅਧਿਕਾਰੀਆਂ ਨੂੰ ਜਵਾਬ ਦੇਣਾ ਪਵੇਗਾ ਜਿਹੜੇ ਕਿ ਅੱਜ ਕਾਂਗਰਸੀਆਂ ਦੀ ਸ਼ਹਿ ’ਤੇ ਨਜਾਇਜ ਤੌਰ ’ਤੇ ਧੱਕੇਸ਼ਾਹੀ ਕਰ ਰਹੇ ਹਨ। ਉਨਾਂ ਕਿਹਾ ਕਿ ਪਿੰਡ ਦੀ ਵਾਸੀ ਬੀਬੀ ਗੁਰਦੇਵ ਕੌਰ ਦੇ ਘਰ ਵੱਲ ਗੰਦੀ ਨਾਲੀ ਦਾ ਪਾਣੀ ਛੱਡ ਕੇ ਸਰਪੰਚ ਨੇ ਸੌੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ ਤੇ ਇਸ ਤਰਾਂ ਦੀਆਂ ਹਰਕਤਾਂ ਕਰਨਾ ਅੱਜ ਦੇ ਸੱਭਿਅਕ ਸਮਾਜ ਵਿਚ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ ਲੇਕਿਨ ਜੇਕਰ ਫਿਰ ਵੀ ਸੱਤਾਧਾਰੀ ਸਮਝਦੇ ਹਨ ਕਿ ਅਜਿਹੇ ਕਾਰੇ ਕਰਕੇ ਉਹ ਅਕਾਲੀ ਵਰਕਰਾਂ ਦੇ ਮਨੋਬਲ ਨੂੰ ਤੋੜ ਸਕਦੇ ਹਨ ਤਾਂ ਇਹ ਉਨਾਂ ਦਾ ਭਰਮ ਹੈ ਜਿਹੜਾ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਦੂਰ ਹੋਣ ਜਾ ਰਿਹਾ ਹੈ।
ਉਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਇਸ ਪਿੰਡ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਵਿਚ ਕੀਤੀਆਂ ਗਈਆਂ ਕਥਿਤ ਧਾਂਦਲੀਆਂ ਦੀ ਜਾਂਚ ਕਰਵਾਈ ਜਾਵੇਗੀ ਤੇ ਗੜਬੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਸਰਬਜੋਤ ਸਾਬੀ ਨੇ ਇਸ ਸਮੇਂ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਕਿ ਕੋਈ ਅਧਿਕਾਰੀ ਜਾਂ ਸਰਪੰਚ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇ। ਉਨਾਂ ਆਖਿਰ ਵਿਚ ਕਿਹਾ ਕਿ ਜੇਕਰ ਇਸ ਪਿੰਡ ਵਿਚ ਅਕਾਲੀ ਦਲ ਦੇ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੁਰੰਤ ਬੰਦ ਨਾ ਕੀਤੀ ਗਈ ਤਾਂ ਆਉਦੇ ਦਿਨਾਂ ਦੌਰਾਨ ਅਕਾਲੀ ਦਲ ਵੱਲੋਂ ਬੀ.ਡੀ.ਪੀ.ਓ. ਮੁਕੇਰੀਆ ਸਮੇਤ ਹਲਕੇ ਦੀ ਵਿਧਾਇਕਾ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਸਰਪੰਚ ਨਿਰਮਲ ਸਿੰਘ, ਨੰਬਰਦਾਰ ਕਮਲਰਛਪਾਲ ਸਿੰਘ, ਸੋਮਰਾਜ ਸਿੰਘ, ਪਰਮਜੀਤ ਸਿੰਘ, ਜੀਤਰਾਮ, ਬਲਜੀਤ ਸਿੰਘ, ਸਰਵਣ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਸੰਜੀਵ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ, ਪ੍ਰਗਟ ਸਿੰਘ, ਰਣਜੀਤ ਸਿੰਘ, ਰਮੇਸ਼ ਮੇਸ਼ੀ, ਯਾਕੁਬ ਮਸੀਹ, ਰਮੇਸ਼ ਮੇਸ਼ਾ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਰਛਪਾਲ ਸਿੰਘ, ਜਨਮੇਜਾ ਸਿੰਘ, ਰਮੇਸ਼ ਕੁਮਾਰ, ਸੋਹਣ ਮਸੀਹ, ਸਰਵਣ ਮਸੀਹ, ਰਾਜ ਰਾਣੀ, ਕਮਲੇਸ਼ ਰਾਣੀ, ਰਿੰਪੀ ਰਾਣੀ, ਸਤਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।