ਜੰਡਿਆਲਾ ਗੁਰੂ , 27 ਮਈ (ਕੰਵਲਜੀਤ ਸਿੰਘ) : ਸ਼ਰਾਰਤੀ ਅਨਸਰਾਂ, ਲੁਟੇਰਿਆਂ, ਨਸ਼ੇੜੀਆਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਜੰਡਿਆਲਾ ਪੁਲਿਸ ਨੇ ਕਾਫੀ ਹੱਦ ਤੱਕ ਨੱਥ ਪਾ ਲਈ ਹੈ ਅਤੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਐਸ ਐਸ ਪੀ ਅੰਮ੍ਰਿਤਸਰ ਸ਼੍ਰੀ ਧਰੁਵ ਦਹੀਆ ਨੇ ਜੰਡਿਆਲਾ ਗੁਰੂ ਲਗਾਤਾਰ ਕੱਢੇ ਜਾ ਰਹੇ ਫਲੈੱਗ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਲਾਕਡਾਊਨ ਦੌਰਾਨ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੁਕਾਨਾਂ ਖੁਲਣ ਦਾ ਸਮਾਂ ਪਹਿਲਾਂ ਵਾਂਗ ਸੱਜੇ ਖੱਬੇ ਹੀ ਰਹੇਗਾ ।
ਇਸ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਅਤੇ ਉਹਨਾ ਦੇ ਸਾਥੀ ਪੱਤਰਕਾਰਾਂ ਨੇ ਐਸ ਐਸ ਪੀ ਨੂੰ ਸਿਰਪਾਉ ਪਾਕੇ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਕਿ ਉਹਨਾਂ ਦੀ ਸਖਤ ਮਿਹਨਤ ਸਦਕਾ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਐਚ ਉ ਜੰਡਿਆਲਾ ਹਰਪ੍ਰੀਤ ਸਿੰਘ, ਐਸ ਆਈ ਹਰਪ੍ਰੀਤ ਸਿੰਘ, ਏ ਐਸ ਆਈ ਰਮੇਸ਼ ਕੁਮਾਰ, ਐਸ ਆਈ ਬਲਵਿੰਦਰ ਕੌਰ ਸਮੇਤ ਪੂਰੀ ਪੁਲਿਸ ਪਾਰਟੀ ਤੋਂ ਇਲਾਵਾ ਪੱਤਰਕਾਰ ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ , ਪ੍ਰਦੀਪ ਜੈਨ ਜਨਰਲ ਸਕੱਤਰ, ਮਦਨ ਮੋਹਨ, ਗੁਲਸ਼ਨ ਵਿਨਾਇਕ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਗੋਪਾਲ ਸਿੰਘ, ਕੰਵਲਜੀਤ ਸਿੰਘ ਲਾਡੀ ਆਦਿ ਹਾਜਰ ਸਨ ।