ਜੰਡਿਆਲਾ ਗੁਰੂ , 26 ਮਈ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਜੋਨ ਜੰਡਿਆਲਾ ਗੁਰੂ ਦੇ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ, ਮੁਖਬੈਨ ਸਿੰਘ ਅਤੇ ਕੰਵਲਜੀਤ ਸਿੰਘ ਜੋਧਾਨਗਰੀ ਦੀ ਅਗਵਾਈ ਹੇਠ ਅੱਜ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਤੇ ਕਾਲੀਆਂ ਝੰਡੀਆਂ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੋਨ ਜੰਡਿਆਲਾ ਗੁਰੂ ਦੇ ਪਿੰਡ ਸਫੀਪੁਰ, ਗੁਨੋਵਾਲ, ਜੋਧਾਨਗਰੀ, ਮਲਕਪੁਰ, ਮੱਖਣਵਿੰਡੀ,ਵਡਾਲਾ ਜੌਹਲ,ਦਸਮੇਸ਼ ਨਗਰ, ਖਲੈਹਰਾ,ਬੰਡਾਲਾ, ਠੱਠੀਆਂ, ਸੁਖੇਵਾਲ,ਜੋਗਾ ਸਿੰਘ ਵਾਲਾ, ਤਲਵੰਡੀ, ਮਾਨਾਵਾਲ ਤੋਂ ਇਲਾਵਾ ਹੋਰ ਵੀ ਪਿੰਡਾਂ ਵਿੱਚ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ। ਇਸ ਮੋਕੇ ਜਰਮਨਜੀਤ ਸਿੰਘ ਬੰਡਲਾ ਨੇ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਖਿਲਾਫ ਅਸੀਂ ਹਮੇਸ਼ਾ ਰੋਸ ਪ੍ਰਦਰਸ਼ਨ ਕਰਦੇ ਹਾਂ ਤਾਂ ਕਰਦੇ ਰਹਾਂਗੇ।
ਅੱਗੇ ਉਹਨਾਂ ਕਿਹਾ ਕਿ ਅੱਜ ਦਿੱਲੀ ਮੋਰਚੇ ਨੂੰ ਪੂਰੇ 6 ਮਹੀਨੇ ਹੋ ਗਏ ਹਨ,ਅਤੇ ਦਿੱਲੀ ਅੰਦੋਲਨ ਵਿੱਚ ਲਗਾਤਾਰ ਵੱਧ ਰਹੀ ਨਫਰੀ ਮੋਦੀ ਨੂੰ ਡਾਵਾਂਡੋਲ ਕਰ ਰਹੀ ਹੈ, ਜਿਸ ਦਾ ਅੰਦੋਲਨ ਨੂੰ ਬਹੁਤ ਵੱਡਾ ਫਾਈਦਾ ਹੋ ਰਿਹਾ ਹੈ। ਅਤੇ ਲੋਕਾਂ ਨੇ ਲੰਮੇ ਸਘੰਰਸ਼ ਲੜਨ ਦਾ ਮੰਨ ਬਣਾ ਲਿਆ ਹੈ,
ਅਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਖੇਤੀ ਦੇ ਤਿੰਨ ਕਾਲੇ ਕਨੂੰਨ ਰੱਦ ਕੀਤੇ ਜਾਣ, ਐਮ ਐਸ ਪੀ ਤੇ ਨਵੀਂ ਪਾਲਸੀ ਲਿਆਂਦੀ ਜਾਵੇ, ਕਰੋਨਾ ਦੀ ਆੜ ਵਿੱਚ ਦਿੱਲੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਤੋਂ ਸਰਕਾਰ ਬਾਜ਼ ਆਵੇਂ, ਅਤੇੇ ਬੀ,ਜੇ,ਪੀ ਦੇ ਮੰਤਰੀਆਂ ਵੱਲੋਂ ਕਿਸਾਨ ਮਜ਼ਦੂਰਾਂ ਬਾਰੇ ਮੰਦੀ ਸ਼ਬਦਾਵਲੀ ਬੋਲਣੀ ਬੰਦ ਕੀਤੀ ਜਾਵੇ,ਅੱਗੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਹਮਦਰਦ ਕੈਪਟਨ ਸਰਕਾਰ ਵੀ ਦੋਗਲੀ ਨੀਤੀ ਕਰ ਰਹੀ ਹੈ, ਕਰੋਨਾ ਦੀ ਆੜ ਵਿੱਚ ਕਿਸਾਨ ਮਜ਼ਦੂਰਾਂ ਤੇ ਨਜਾਇਜ ਪਰਚੇ,ਚਲਾਣ,ਅਤੇ ਧੱਕੇ ਸ਼ਾਹੀ ਕਰ ਰਹੀ ਹੈ,ਜੋ ਕਿ ਬਰਦਾਸ਼ਤ ਤੋਂ ਬਾਹਰ ਹੈ । ਜੇਕਰ ਸਰਕਾਰ ਆਪਣੀਆਂ ਆਦਤਾਂ ਤੋਂ ਬਾਜ ਨਾ ਆਈ ਤਾਂ ਕਿਸੇ ਵੇਲੇ ਵੀ ਤਿੱਖੇ ਸਘੰਰਸ਼ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਸਲਵਿੰਦਰ ਸਿੰਘ ਭੋਲਾ, ਮੋਹਕਮ ਸਿੰਘ ਨੰਬਰਦਾਰ, ਮੇਜਰ ਸਿੰਘ, ਨਿਸਾਨ ਸਿੰਘ,ਗੁਰਵਿੰਦਰ ਸਿੰਘ, ਦਿਲਬਾਗ ਸਿੰਘ,ਗੁਰਪਿੰਦਰ ਸਿੰਘ,ਗੁਰਪ੍ਰੀਤ ਸਿੰਘ,ਪ੍ਰਗਟ ਸਿੰਘ,ਇੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ ਵਡਾਲਾ ਜੌਹਲ,ਤਲਵਿੰਦਰ ਸਿੰਘ ਜੋਧਾਨਗਰੀ, ਸਰਬਪਾਲ ਸਿੰਘ ਦਸਮੇਸ਼ ਨਗਰ, ਲਾਭ ਸਿੰਘ ਤਲਵੰਡੀ, ਗੁਰਵੇਲ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਇਕਾਈ ਦੇ ਆਗੂ ਮੌਜੂਦ ਸਨ।