ਜੰਡਿਆਲਾ ਗੁਰੂ, 24 ਮਈ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਸ਼ਹਿਰ ਵਿੱਚ ਅੰਮਿ੍ਤਸਰ ਦਿਹਾਤੀ ਵੱਲੋ ਐੱਸ ਐੱਸ ਪੀ ਧਰੁਵ ਦਹੀਆ, ਐਸ,ਐਚ ਉ ਮੈਡਮ ਪਰਮਿੰਦਰ ਕੋਰ, ਐਸ ਐਚ ਉ ਹਰਪੀ੍ਤ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਲੋਕਲ ਬੱਸ ਅੱਡਾ, ਵਾਲਮੀਕਿ ਚੋਕ, ਘਾਹ ਮੰਡੀ ਚੋਕ, ਸੇਖਫੱਤਾ ਗੇਟ, ਮਹੁੱਲਾ ਪਟੇਲ ਨਗਰ,ਤੋ ਹੁੰਦਾ ਹੋਇਆ ਵਾਪਸ ਸਰਾਂ ਰੋਡ ਤੇ ਖਤਮ ਕੀਤਾ ਗਿਆ! ਇਸ ਮੋਕੋ ਐੱਸ ਐੱਸ ਪੀ ਧਰੁਵ ਦਹੀਆ ਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਕੋਵਿਡ 19 ਦੇ ਪੂਰੇ ਪੰਜਾਬ ਸਰਕਾਰ ਦੀ ਗਾਈਡ ਲਾਈਨ ਲਾਕਡਾਊਨ ਕਰਫਿਊ ਦੀ ਪਾਲਣ ਹੋਣੀ ਚਾਹੀਦੀ ਹੈ।
ਉਹਨਾ ਨੇ ਕਿਹਾ ਜੇ ਕਰ ਪਾਲਣਾ ਨਾ ਹੋਈ ਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਗੀ!ਐੱਸ ਐੱਸ ਪੀ ਧਰੁਵ ਦਹੀਆ ਨੇ ਕਿਹਾ ਕਿ ਹਰ ਵਿਅਕਤੀ ਮੂੰਹ ‘ਤੇ ਮਾਸਕ ਲਗਾਵੇ, ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੇ, ਵਾਰ-ਵਾਰ ਆਪਣੇ ਹੱਥਾਂ ਨੂੰ ਧੋਂਦੇ ਰਹਿਣਾ ਚਾਹੀਦਾ ਹੈ ਤੇ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ। ਇਸ ਮੋਕੋ ਐਸ ਐਚ ਉ ਹਰਪੀ੍ਤ ਸਿੰਘ, ਐਸ ਐਚ ਉ ਮੈਡਮ ਪਰਮਿੰਦਰ ਕੋਰ, ਸਬ ਇੰਸਪੈਕਟਰ ਮੈਡਮ ਹਰਪੀ੍ਤ ਕੋਰ, ਏ ਐਸ ਆਈ ਜਗੀਰ ਸਿੰਘ, ਸੰਦੀਪ ਅਤੇ ਪੁਲਿਸ ਮੁਲਾਜਮ ਆਦਿ ਹਾਜ਼ਿਰ ਸਨ।