ਤਰਨਤਾਰਨ 22 ਮਈ (ਨਿਊਜ 24 ਪੰਜਾਬ ) : ਸ ਮੁਖਤਾਰ ਸਿੰਘ ਨੰਬਰਦਾਰ ਪਿੰਡ ਸ਼ੇਖ ਦੀ ਅਚਾਨਕ ਹੋਈ ਮੌਤ ਤੇ ਪਰਿਵਾਰ ਨਾਲ ਸਾਬਕਾ ਐਮ ਐਲ ਏ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨਾ ਮੁਖਤਾਰ ਸਿੰਘ ਨੰਬਰਦਾਰ ਦੇ ਬੇਟੇ ਮਾਸਟਰ ਅਮਰਬੀਰ ਸਿੰਘ ਤੇ ਪਰਮਬੀਰ ਸਿੰਘ ਤੇ ਹੋਰ ਪੀੜਤ ਪਰਿਵਾਰ ਨੂੰ ਹੌਸਲਾ ਅਫਜਾਈ ਦਿੱਤੀ ਤੇ ਸਰਬੱਤ ਦਾ ਭਲਾ ਮੰਗਿਆ । ਉਨਾ ਕਿਹਾ ਕਿ ਸਰਵਸ਼ਕੀਮਾਨ ਅੱਗੇ ਕਿਸੇ ਦੀ ਸੁਣਵਾਈ ਨਹੀ ਹੁੰਦੀ। ਆਪਣੇ ਸਮੇ ਦੌਰਾਨ ਉਨਾ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਆਂਉਦੇ ਰਹੇ ,ਜਿਸ ਦੀ ਭਰਪਾਈ ਸ਼ਾਇਦ ਹੀ ਕੋਈ ਕਰ ਸਕਦਾ ਹੈ ।
ਉਨਾ ਦੱਸਿਆ ਕਿ ਮੁਖਤਾਰ ਸਿੰਘ ਨੰਬਰਦਾਰ ਅਕਾਲੀ ਟਕਸਾਲੀ ਦੇ ਬਹੁਤ ਪੁਰਾਣੇ ਸਾਥੀ ਹਨ ,ਜਿਨਾ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ।
ਰਵਿੰਦਰ ਸਿੰਘ ਬ੍ਰਹਮਪੁਰਾ ਤੇ ਹੋਰ ਪਿੰਡ ਸ਼ੇਖ ਵਿਖੇ ਨੰਬਰਦਾਰ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝੇ ਕਰਨ ਮੌਕੇ ।
ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਜਥੇਦਾਰ ਮੰਗਲ ਸਿੰਘ ਸ਼ੇਖ,ਮਿਲਖਾ ਸਿੰਘ ਸ਼ੇਖ,ਹਰਪ੍ਰੀਤ ਸਿੰਘ ਜਿਉਬਾਲਾ,ਗੁਰਸ਼ਰਨ ਸਿੰਘ ਸ਼ੇਖ,ਸੈਕਟਰੀ ਰਾਜਬੀਰ ਸਿੰਘ ਭੂਰੇ ਗਿੱਲ,ਨਾਨਕ ਸਿੰਘ ਸ਼ੇਖ,ਮੇਜਰ ਸਿੰਘ ਨੰਬਰਦਾਰ ਸ਼ੇਖ,ਗੁਰਵੇਲ ਸਿੰਘ ਸ਼ੇਖ, ਸੁਖਚੈਨ ਸਿੰਘ ਮਸਤਗੜ ਵੀ ਮੌੌਜੂਦ ਸਨ ।