ਤਲਵਾੜਾ, 20 ਮਈ (ਜਸਵੀਰ ਸਿੰਘ ਪੁਰੇਵਾਲ) : ਅੱਜ ਪਿੰਡ ਧਰਮਪੁਰ ਵਿਖੇ ਪਾਬੰਧੀ ਅਤੇ ਫਾਇਰ ਸੀਜ਼ਨ ਦੇ ਬਾਵਜੂਦ ਚਲ ਰਹੀਆਂ ਕੋਲਾ ਬਣਾਉਣ ਵਾਲੀਆ ਭੱਠੀਆਂ ਦੀ ਕਵਰੇਜ ਕਰਨ ਗਏ ਪੱਤਰਕਾਰ ਤੇ ਦੋ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਹੈ। ਦਸੂਹਾ ਤੋਂ ਨਿਕਲਦੇ ਇਕ ਹਫ਼ਤਾਵਰੀ ਅਖ਼ਬਾਰ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਲਾਕ ਦੇ ਨੀਮ ਪਹਾੜੀ ਪਿੰਡਾਂ ਭੋਲ ਬਦਮਾਣੀਆਂ ,
ਸੁਖਚੈਨਪੁਰ , ਭਵਨੌਰ, ਝਰੇੜਾ, ਧਰਮਪੁਰ, ਅਲੇਰਾ ਆਦਿ ਪਿੰਡਾਂ ਵਿਚ ਨੰਗੇ ਚਿੱਟੇ ਦਿਨ ਪਾਬੰਦੀ ਅਤੇ ਫਾਇਰ ਸੀਜ਼ਨ ਦੇ ਬਾਵਜੂਦ ਬਿਨਾ ਕਿਸੇ ਡਰ ਭੈਅ ਤੋਂ ਕੀਤੀ ਜਾ ਰਹੀ ਦਰਖਤਾਂ ਦੀ ਨਾਜਾਇਜ਼ ਕਟਾਈ ਅਤੇ ਕੱਚੇ ਕੋਲੇ ਦੀਆਂ ਚਲ ਰਹੀਆਂ ਭੱਠੀਆਂ ਦੀ ਕਵਰੇਜ ਕਰਨ ਜਾ ਰਿਹਾ ਸੀ , ਤੇ ਅੱਜ ਜਦੋਂ ਪਿੰਡ ਧਰਮਪੁਰ ਦੇ ਇਕ ਚੋਅ ਦੇ ਨਜਦੀਕ ਪੈਂਦੇ ਜੰਗਲੀ ਰਕਬੇ ਵਿਚ ਪੁੱਜਾ, ਇਕ ਮੋਟਰਸਾਈਕਲ ਤੇ ਸਵਾਰ ਆਏ ਦੋ ਵਿਅਕਤੀਆਂ, ਜਿਸ ਵਿਚੋਂ ਇਕ ਵਿਅਕਤੀ ਨੇ ਮੋਟਰਸਾਈਕਲ ਤੋ ਉਤਰ ਕੇ ਜਾਨਲੇਵਾ ਹਮਲਾ ਕਰ ਦਿੱਤਾ।ਇਸ ਹਮਲੇ ਚ ਬਲਦੇਵ ਰਾਜ ਟੋਹਲੂ ਗੰਭੀਰ ਰੂਪ ਵਿਚ ਜਖਮੀ ਹੋ ਗਿਆ ।
ਜਿਸਨੂੰ ਮੁੱਢਲੀ ਸਹਾਇਤਾ ਲਈ ਬੀਬੀਐਮਬੀ ਹਸਪਤਾਲ ਵਿਖੇ ਲੈ ਜਾਇਆ ਗਿਆ।ਇਸ ਸਬੰਧ ਵਿੱਚ ਤਲਵਾੜਾ ਪੁਲਿਸ ਪ੍ਰਸਾਸ਼ਨ ਨੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਦੋਰਾਨ ਤਲਵਾੜਾ ਪੱਤਰਕਾਰ ਯੂਨੀਅਨ ਦੇ ਜਨਰਲ ਸੈਕਟਰੀ ਦੀਪਕ ਠਾਕੁਰ ਨੇ ਪੱਤਰਕਾਰ ਬਲਦੇਵ ਰਾਜ ਟੋਹਲੂ ਤੇ ਹੋਏ ਹਮਲੇ ਦੀ ਨਿਖੇਦੀ ਕੀਤੀ ਹੈ।