कोविड -19ताज़ा खबरपंजाब

ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ SDM ਮੁਕੇਰੀਆਂ ਵੱਲੋਂ 24 ਟੀਮਾਂ ਦਾ ਗਠਨ ਕੀਤਾ

ਮੁਕੇਰੀਆਂ, 19 ਮਈ (ਜਸਵੀਰ ਸਿੰਘ ਪੁਰੇਵਾਲ) : ਅੱਜ ਮੁਕੇਰੀਆਂ ਦੇ ਐਸ ਡੀ ਐਮ ਵੱਲੋਂ ਕਰੋਨਾ ਮਹਾਂਮਾਰੀ ਨੂੰ ਲੈਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਸੀਨੀਅਰ ਡਾਕਟਰਾਂ ਤੋਂ ਇਲਾਵਾ ਮੁਕੇਰੀਆਂ ਦੇ ਡੀ ਐਸ ਪੀ ਰਵਿੰਦਰ ਸਿੰਘ, ਅਤੇ ਹਾਜੀਪੁਰ, ਮੁਕੇਰੀਆਂ, ਤਲਵਾੜਾ, ਦੇ ਬੀ ਡੀ ਪੀ,ਉ ਸ਼ਾਮਲ ਹੋਏ।


ਐਸ਼.ਡੀ.ਐਮ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਵਰਗੀ ਭਿਆਨਕ ਮਹਾਂਮਾਰੀ ਤੋਂ ਨਿਜਾਤ ਦਿਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਬੁਹਤ ਜ਼ਰੂਰੀ ਹੈ ਉਨ੍ਹਾਂ ਕਿਹਾ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰ ਹਨ ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ
ਜਿਵੇਂ ਕਿ: ਖ਼ੰਗ, ਜ਼ੁਕਾਮ, ਬੁਖਾਰ ਤਾਂ ਉਨ੍ਹਾਂ ਤੁਰੰਤ ਆਪਣਾ ਕੋਵਿਡ 19 ਦਾ ਟੈਸਟ ਕਰਵਾਉਣ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਬਾਕੀ ਪਰਿਵਾਰ ਤੋਂ ਵੱਖਰੇ ਕਰ ਲੈਣਾ ਅਤੇ ਕੁਝ ਦਿਨ ਇਕਾਂਤਵਾਸ ਰਹਿਣ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੇ ਲੋਕਾਂ ਆਪਣੇ ਨੀਮ ਹਕੀਮਾਂ ਨੂੰ ਛੱਡ ਕੇ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ।

ਹਰ ਇੱਕ ਇਨਸਾਨ ਨੂੰ ਕਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜ਼ੋ ਇਸ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਡੀ.ਐਸ.ਪੀ ਮੁਕੇਰੀਆਂ ਰਵਿੰਦਰ ਸਿੰਘ ਕਰਮਿੰਦਰ ਸਿੰਘ ਈ.ਉ.ਐਮ.ਸੀ ਮੁਕੇਰੀਆਂ,ਡਾ.ਜੇ ਪੀ ਸਿੰਘ ਐਸ, ਐਮ, ਉ ਮੁਕੇਰੀਆਂ ਡਾ, ਸ਼ੈਲੀ ਬਾਜਵਾ ਐਸ, ਐਮ, ਉ, ਹਾਜੀਪੁਰ ਡਾ, ਹਰਜੀਤ ਸਿੰਘ ਐਸ, ਐਮ, ਉ ਬੁੱਢਾਬੜ ਡਾ, ਅਨੁਪਿੰਦਰ ਕੋਰ ਐਸ ਐਮ ਉ ਭੋਲਕਲੋਤਾ ਐਸ, ਐਮ, ਉ ਡਾ ਤਾਰਾ ਸਿੰਘ ਕਮਾਈ ਦੇਵੀ ਸ੍ਰੀ ਰਾਮ ਲੁਭਾਇਆ ਬੀ, ਡੀ, ਪੀ, ਉ ਮੁਕੇਰੀਆਂ ਅਤੇ ਯੁਧਵੀਰ ਸਿੰਘ ਬੀ, ਡੀ, ਪੀ, ਉ ਤਲਵਾੜਾ ਹਾਜ਼ਿਰ ਸਨ।

Related Articles

Leave a Reply

Your email address will not be published.

Back to top button