ਮੁਕੇਰੀਆਂ/ਹਾਜੀਪੁਰ, 15 ਮਈ (ਜਸਵੀਰ ਸਿੰਘ ਪੁਰੇਵਾਲ) : ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਪਿੰਡ ਘਗਵਾਲ ਦੇ ਵਾਸੀ ਚਾਰ ਦਿਨ ਤੋਂ ਪਾਣੀ ਦੀ ਸੱਮਸਿਆ ਨਾਲ ਜੂਝ ਰਿਹੈ ਹਨ ਪਰ ਪ੍ਰਸ਼ਾਸਨ ਸ਼ਾਇਦ ਘੂਕ ਸੁੱਤਾ ਪਿਆ ਹੈ। ਕੁਝ ਦਿਨ ਪਹਿਲਾਂ ਹੀ ਇਸ ਪਿੰਡ ਦੇ ਨਾਲ ਲਗਦੇ ਪਿੰਡ ਸਵਾਰ ਵਿੱਚ ਪੀਣ ਵਾਲੇ ਪਾਣੀ ਦੀ ਸੱਮਸਿਆ ਨਾਲ ਪਿੰਡ ਵਾਸੀ 2 ਸਾਲ ਤੋਂ ਜੂਝ ਰਹੇ ਸਨ ਪਰ ਮੀਡੀਆ ਦੇ ਦਖ਼ਲ ਅਤੇ ਨਿਊਜ਼ ਚੈਨਲ ਅਤੇ ਅੱਖਬਾਰ ਦੀ ਸੁਰਖੀਆਂ ਬਣਨ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਤਾਂ ਪਿੰਡ ਵਾਸੀਆਂ ਦੀ ਸੱਮਸਿਆ ਦੂਰ ਕੀਤੀ ਜਾਂਦੀ ਹੈ। ਇਸ ਵਾਰ ਵੀ ਇਸ ਤਰ੍ਹਾਂ ਦਾ ਕੁਝ ਵੇਖਣ ਨੂੰ ਮਿਲ਼ਿਆ ਪਿੰਡ ਘਗਵਾਲ ਦੇ ਵਾਸੀਆਂ ਵੱਲੋਂ ਅਤੇ ਪਿੰਡ ਦੇ ਨੌਜਵਾਨ ਆਗੂ ਵੱਲੋਂ ਜਲ ਵਿਭਾਗ ਦੇ ਖਿਲਾਫ਼ ਇਕ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਅਤੇ ਇਸ ਨੂੰ ਦੇਖ ਕੇ ਮੀਡੀਆ ਵੱਲੋਂ ਇਸ ਜਗ੍ਹਾ ਤੇ ਕਵਿਰਜ ਕੀਤੀ ਜਾਂਦੀ ਹੈ ਜਿਸ ਦੀ ਭਿਣਕ ਪ੍ਰਸ਼ਾਸਨ ਨੂੰ ਲੱਗਣ ਤੇ ਫੌਰੀ ਤੌਰ ਕਾਰਵਾਈ ਕੀਤੀ ਜਾਂਦੀ ਹੈ।
ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਪਿੰਡ ਵਾਸੀਆਂ ਨਾਲ਼ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਉਨ੍ਹਾਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿੱਚ ਪਿੰਡ ਨੌਜਵਾਨ ਬੀ ਜੇ ਪੀ ਆਗੂ ਅਤੇ ਸਮਾਜ ਸੇਵੀ ਸ੍ਰੀ ਆਕਿੰਤ ਰਾਣਾ ਨੇ ਦੱਸਿਆ ਕਿ ਪਿੰਡ ਵਿੱਚ ਪੈਸੇ ਦੇ ਕੇ ਪਾਣੀ ਦੇ ਟੈਂਕਰ ਮੰਗਵਾਕੇ ਪਿੰਡ ਵਾਸੀਆਂ ਲਈ ਪਾਣੀ ਮੁਹੱਈਆ ਕਰਵਿਆ ਜਾ ਰਿਹਾ ਜਾ ਰਿਹਾ ਹੈ ਜਦੋਂ ਇਸ ਮਾਮਲੇ ਵਿੱਚ ਵਿਭਾਗ ਦੇ ਜੇਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਕਾਰਨਾਂ ਕਰਕੇ ਪਾਣੀ ਦੀ ਪਾਈਪ ਫ਼ਟ ਗਈ ਸੀ ਜਿਸ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ ਇਸ ਮੌਕੇ ਸ੍ਰੀ ਆਕਿੰਤ ਰਾਣਾ,ਸਹਦੇਵ ਸਿੰਘ ਰਾਣਾ, ਮਹਿੰਦਰ ਪਾਲ ਸਿੰਘ, ਮਹਿੰਦਰ ਰਾਣਾ, ਰੀਤੂ, ਸੁਮਨ ਦੇਵੀ , ਰੇਖਾ ਰਾਣੀ ,ਕਮਲੇਸ਼ ਕੁਮਾਰੀ, ਆਦਿ ਹਾਜ਼ਰ ਸਨ