कोविड -19ताज़ा खबरपंजाब

ਕਰੋਨਾ ਜੰਗ ਵਿਚ ਬਠਿੰਡਾ ਪੁਲਿਸ ਪਾ ਰਹੀ ਹੈ ਵਿਸ਼ੇਸ਼ ਯੋਗਦਾਨ : ਜ਼ਿਲ੍ਹਾ ਪੁਲਿਸ ਮੁਖੀ

ਕਿਹਾ : ਪੁਲਿਸ ਕਰਮੀਆਂ ਵਲੋਂ ਆਪ ਤਿਆਰ ਕੀਤਾ ਜਾਂਦਾ ਹੈ ਖਾਣਾ

 

ਕਰੋਨਾ ਪ੍ਰਭਾਵਿਤ ਲੋੜਵੰਦ ਵਿਅਕਤੀ ਮੁਫ਼ਤ ਖਾਣੇ ਲਈ 112 ਤੇ ਕਰ ਸਕਦੇ ਹਨ ਸੰਪਰਕ

 

ਬਠਿੰਡਾ, 15 ਮਈ (ਸੁਰੇਸ਼ ਰਹੇਜਾ) : ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਐਸ.ਪੀ ਬਠਿੰਡਾ ਸ੍ਰੀ ਭੁਪਿੰਦਰਜੀਤ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਐਸ.ਪੀ.ਐਚ ਸ੍ਰੀ ਸੁਰਿੰਦਰਪਾਲ ਸਿੰਘ ਵੱਲੋਂ ਪੁਲੀਸ ਲਾਈਨ ਬਠਿੰਡਾ ਦੀ ਮੈਸ ਵਿਖੇ ਕਰੋਨਾ ਪੀੜ੍ਹਤਾਂ ਲਈ ਸਾਫ਼ ਸੁਥਰਾ ਖਾਣਾ ਤਿਆਰ ਕਰਵਾਇਆ ਜਾਂਦਾ ਹੈ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਪੀ.ਐਚ ਸ੍ਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਖਾਣਾ ਪੁਲੀਸ ਮੁਲਾਜ਼ਮਾਂ ਵੱਲੋਂ ਆਪ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਕੋਰੋਨਾ ਪੀੜਤ, ਜਿਨ੍ਹਾਂ ਦੇ ਘਰ ਵਿੱਚ ਕੋਈ ਖਾਣਾ ਬਣਾਉਣ ਵਾਲਾ ਨਹੀਂ ਹੈ ਜਾਂ ਪਰਿਵਾਰ ਦੇ ਮੈਂਬਰ ਆਪਣੇ ਘਰਾਂ ਵਿੱਚ ਇਕਾਂਤਵਾਸ ਹਨ, ਉਨ੍ਹਾਂ ਨੂੰ ਇਹ ਖਾਣਾ ਪੈਕ ਕਰਕੇ ਬਠਿੰਡਾ ਪੁਲੀਸ ਵੱਲੋਂ ਉਨ੍ਹਾਂ ਦੇ ਘਰ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲੀਸ ਵੱਲੋਂ ਕੋਰੋਨਾ ਪੀੜਤਾਂ ਲਈ ਇਹ ਵਿਸ਼ੇਸ਼ ਉਪਰਾਲਾ ਪਿਛਲੇ ਦੋ ਦਿਨਾਂ ਤੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤਕ ਬਠਿੰਡਾ ਪੁਲੀਸ ਲਾਈਨ ਦੀ ਮੈੱਸ ਵਿੱਚੋਂ 7, ਥਾਣਾ ਨੇਹੀਆਂਵਾਲਾ ਵੱਲੋਂ 3 ਅਤੇ ਥਾਣਾ ਸਿਟੀ ਰਾਮਪੁਰਾ ਵਲੋਂ ਵੀ 3 ਪਰਿਵਾਰਾਂ ਨੂੰ ਖਾਣਾ ਤਿਆਰ ਕਰਵਾ ਕੇ ਭੇਜਿਆ ਗਿਆ। ਬਠਿੰਡਾ ਜ਼ਿਲ੍ਹਾ ਦੇ ਸਾਰੇ ਥਾਣਿਆਂ ਵਿਚੋਂ ਵੀ 112/181 ਹੈਲਪਲਾਈਨ ਤੇ ਖਾਣੇ ਸਬੰਧੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਏਰੀਆ ਦੇ ਐਸ.ਐਚ.ਓ ਵੱਲੋਂ ਕੋਰੋਨਾ ਪੀੜਤਾਂ ਨੂੰ ਖਾਣਾ ਭੇਜਿਆ ਜਾਂਦਾ ਹੈ।

ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੀਤੇ ਕੱਲ੍ਹ ਡੀ.ਐੱਸਪੀ.ਸਿਟੀ-1 ਬਠਿੰਡਾ ਸ. ਗੁਰਜੀਤ ਸਿੰਘ ਰੋਮਾਣਾ ਵੱਲੋਂ ਰੇਲਵੇ ਲਾਈਨਾਂ ਦੇ ਨਜ਼ਦੀਕ ਰਹਿੰਦੇ 16 ਗਰੀਬ ਪਰਿਵਾਰ ਜੋ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਹਨ, ਨੂੰ ਸੁੱਕਾ ਰਾਸ਼ਨ ਵੰਡਿਆ ਗਿਆ।

Related Articles

Leave a Reply

Your email address will not be published.

Back to top button