ਮੁਕੇਰੀਆਂ/ ਹਾਜੀਪੁਰ, 10 ਮਈ (ਜਸਵੀਰ ਸਿੰਘ ਪੁਰੇਵਾਲ) : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਦੀਵੇ ਥੱਲੇ ਹਨੇਰਾ ਹੁੰਦਾ ਹੈ।ਜਿਸ ਨੂੰ ਅੱਜ ਬਿਲਕੁੱਲ ਸੱਚ ਹੁੰਦੀਆਂ ਪਾਇਆ ਗਿਆ।ਆਏ ਦੀ ਸਿਹਤ ਵਿਭਾਗ ਦੇ ਵੱਡੇ ਵੱਡੇ ਅਧਿਕਾਰੀਆਂ ਵਲੋਂ ਲੋਕ ਨੂੰ ਕੋਵਿਡ 19 ਵਰਗੀ ਮਹਾਂਮਾਰੀ ਤੋ ਬਚਨ ਲਈ ਮੂੰਹ ਤੇ ਮਾਸ਼ਕ ਪਾਉਣ,ਆਪਣੇ ਹੱਥ ਵਾਰ ਵਾਰ ਸੀਨੀਟੇਜਰ ਨਾਲ ਜਾਂ ਫਿਰ ਸਾਬਣ ਨਾਲ ਵਾਰ ਵਾਰ ਧੋਣ ਅਤੇ ਸਭ ਤੋਂ ਜਿਊਰੀ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਲਣਾ ਕਰਨਾ ਆਦਿ ਉਤੇ ਵੱਡੇ ਵੱਡੇ ਉਪਦੇਸ਼ ਅਤੇ ਭਾਸ਼ਣ ਦਿੱਤੇ ਜਾਂਦੇ ਹਨ। ਹਾਜੀਪੁਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਅਕਸਰ ਇਸੇ ਤਰਾਂ ਦੇ ਬਿਆਨ ਅਖਬਾਰਾਂ ਵਿੱਚ ਪੜੇ ਜਰੂਰ ਹੋਣਗੇ।ਪਰ ਇਹ ਸਿਰਫ ਅਖਬਾਰਾਂ ਤੱਕ ਹੀ ਸੀਮਤ ਹੁੰਦੇ ਹਨ ਜਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ। ਅੱਜ 10 ਮਈ ਨੂੰ ਸਵੇਰ ਦੇ 10:50 ਮਿੰਟ ਤੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਦੇ ਅੰਦਰ ਐਂਟਰੀ ਕਰਦੇ ਹੀ ਬਣੇ ਕਾਊਂਟਰ ਉਪਰ ਸ਼ਰੇਆਮ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀਆਂ ਧੱਜੀਆਂ ਲੋਕਾਂ ਵਲੋਂ ਉਡਾਈਆਂ ਗਿਆ। ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਛੀਕੇ ਤੇ ਟੰਗ ਕੇ ਲੋਕ ਇਕ ਦੂਸਰੇ ਨਾਲ ਜੋਕਾਂ ਦੀ ਤਰਾਂ ਚੰਬੜੇ ਹੋਏ ਸਨ।ਜੇਕਰ ਹਨਾ ਵਿਚੋਂ ਕੋਈ ਵੀ ਕਰੋਨਾ ਪੋਜਟਿਵ ਹੋਇਆ ਤਾਂ ਸਰਕਾਰੀ ਹਸਪਤਾਲ ਵਿੱਚ ਕਰੋਨਾ ਇਸ ਤਰ੍ਹਾਂ ਫੈਲ ਜਾਵੇਗਾ ਜਿਵੇ ਕਿ ਦਿੱਲੀ ਅਤੇ ਮਹਾਰਾਸ਼ਟਰ ਵਿਚ ਦੂਜੇ ਪਾਸੇ ਸਿਹਤ ਵਿਭਾਗ ਦੇ ਲੋਕ ਜੋ ਬਿਲਕੁਲ ਸਾਹਮਣੇ ਮੁਕ ਦਰਸ਼ਕ ਬਣ ਕੇ ਖੜੇ ਸਨ ਕਿਸੇ ਨੇ ਵੀ ਇਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਦੀ ਹਿੰਮਤ ਵਿਖਾਈ ਅਤੇ ਨਾ ਹੀ ਕਿਸੇ ਨੇ ਇਸ ਵਾਰੇ ਮੌਕੇ ਤੇ ਦਫਤਰ ਵਿੱਚ ਬਿਰਾਜਮਾਨ ਸੀਨੀਅਰ ਮੈਡੀਕਲ ਅਫਸਰ ਸ਼ੈਲੀ ਬਾਜਵਾ ਨੂੰ ਇਸ ਵਾਰੇ ਜਾਣਕਾਰੀ ਦੇਣ ਦੀ ਖੇਚਲ ਕੀਤੀ।ਸਗੋਂ ਇਕ ਪੱਤਰਕਾਰ ਜੌਨੀ ਗੇਰਾ ਜੋ ਡਾਕਟਰਾਂ ਦੇ ਕਹਿਣ ਤੇ ਪੱਤਰਕਾਰ ਨੂੰ ਫੋਟੋ ਖਿੱਚਣ ਤੋਂ ਰੋਕਣ ਲੱਗਾ ਤੇ ਸਫਾਈਆਂ ਦੇਣ ਲੱਗਾ ਜਦ ਕਿ ਸਿਹਤ ਵਿਭਾਗ ਨਾਲ ਉਸ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ।ਜਦੋਂ ਪੱਤਰਕਾਰ ਇਸ ਵਾਰੇ ਸੀਨੀਅਰ ਮੈਡੀਕਲ ਅਫਸਰ ਸ਼ੈਲੀ ਬਾਜਵਾ ਦੇ ਦਫਤਰ ਵਿਖੇ ਗਿਆ ਤਾਂ ਉਹਨਾਂ ਦੇ ਦਫਤਰ ਸਾਹਮਣੇ ਬੈਠੀ ਉਹਨਾਂ ਦੀ ਅਸਿਸਟੈਂਟ ਨੂੰ ਕਿਹਾ ਕਿ ਸੋਮ ਰਾਜ ਕਲੋਤਰਾ ਪੱਤਰਕਾਰ ਮੈਡਮ ਜੀ ਨੂੰ ਮਿਲਣਾ ਚਹੁੰਦਾ ਹੈ ਤਾਂ ਉਸ ਸਟਾਫ ਮੈਂਬਰ ਨੇ ਕਿਹਾ ਮੈਡਮ ਫੋਨ ਤੇ ਕਿਸੇ ਨਾਲ ਗੱਲਬਾਤ ਕਰ ਰਹੇ ਹਨ ਤੁਸੀਂ ਥੋੜੀ ਦੇਰ ਬਾਅਦ ਵਿੱਚ ਆਇਓ
ਪਰ ਇਥੇ ਇਹ ਸਵਾਲ ਉੱਠਦਾ ਹੈ ਇਹ ਸਿਹਤ ਵਿਭਾਗ ਦੇ ਅਧਿਕਾਰੀ ਜੋ ਹੋਰਾਂ ਨੂੰ ਕੋਵਿਡ 19 ਤੋਂ ਬਚਣ ਲਈ ਸਾਰਾ ਦਿਨ ਵੱਖ ਵੱਖ ਮੀਡਿਆ ਰਹੀ ਚਾਨਣ ਰੂਪੀ ਗਿਆਨ ਦਿੰਦੇ ਹਨ ਪਰ ਜਦੋ ਆਪਣੇ ਹੀ ਘਰ ਅਰਥਾਤ ਹਸਪਤਾਲ ਦੀ ਗਲੁ ਆਉਂਦੀ ਹੈ ਤਾਂ ਇਸ ਤਰਾਂ ਲਗਦਾ ਹੈ ਜਿਵੇ ਇਹ ਖੁਦ ਹੀ ਹਨੇਰੇ ਵਿੱਚ ਹੋਣ।ਜੇਕਰ ਸਿਹਤ ਵਿਭਾਗ ਦੇ ਇਹ ਵਰਕਰ ਸੀਨੀਅਰ ਮੈਡੀਕਲ ਅਫਸਰ ਨੂੰ ਸਹੀ ਜਾਣਕਾਰੀ ਸਮੇ ਸਿਰ ਦਿੰਦੇ ਤਾਂ ਉਹ ਹਾਜੀਪੁਰ ਪੁਲਿਸ ਕੋਲੋ ਸਹਾਇਤਾ ਲੈ ਕੇ ਕੋਈ ਪੁਲਿਸ ਮੁਲਾਜ਼ਮ ਏਥੇ ਤੈਨਾਤ ਕਰਵਾ ਸਕਦੇ ਸਨ।ਪਰ ਜੇਕਰ ਏਥੇ ਕਰੋਨਾ ਫੈਲਦਾ ਹੈ ਤਾਂ ਇਹਨਾਂ ਨੂੰ ਕਿ ਇਹਨਾਂ ਨੂੰ ਤਾਂ ਤਨਖਾਹਾਂ ਸਮੇ ਸਿਰ ਮਿਲ ਹੀ ਜਾਂਦੀਆਂ ਹਨ।ਉਹਨਾਂ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਜਾਵੇ ਕਿ ਉਹ ਕਿਵੇਂ ਗੁਜ਼ਾਰਾ ਕਰਦੇ ਹਨ ਜਿਹਨਾਂ ਦੀਆ ਦੁਕਾਨਾਂ ਪਿਛਲੇ 10-12 ਦਿਨਾਂ ਤੋਂ ਲਗਾਤਾਰ ਬੰਦ ਹਨ ਉਹ ਵੀ ਕਰੋਨਾ ਵਰਗੀ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਦੀ ਸਾਰੀ ਕੀਤੀ ਮਿਹਨਤ ਤੇ ਏਥੇ ਪਾਣੀ ਫਿਰਦਾ ਜਾਪਦਾ ਹੈ।