ਮੁਕੇਰੀਆਂ / ਦਸੂਹਾ, 09 ਮਈ (ਜਸਵੀਰ ਸਿੰਘ ਪੁਰੇਵਾਲ) : ਦਸੂਹਾ ਹਲਕੇ ਦੇ ਪਿੰਡ ਸਵਾਰ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਸਨ ਪਰ ਨਾ ਕੋਈ ਪ੍ਰਸ਼ਾਸਨ ਉਨ੍ਹਾਂ ਦੀ ਖ਼ਬਰ ਸੁਣ ਰਿਹਾ ਸੀ ਨਾ ਸਰਪੰਚ ਨਾ ਕੋਈ ਉਚ ਅਧਿਕਾਰੀ ਅਤੇ ਨਾ ਹੀ ਕੋਈ ਵਿਧਾਇਕ ਬੀਤੇ ਦਿਨ ਉਨ੍ਹਾਂ ਨੇ ਨਿਊਜ਼ 24 ਪੰਜਾਬ ਚੈਨਲ ਦੇ ਪੱਤਰਕਾਰ ਜਸਵੀਰ ਸਿੰਘ ਪੁਰੇਵਾਲ ਨਾਲ ਰਾਬਤਾ ਕਾਇਮ ਕੀਤਾ ਜਦੋਂ ਨਿਊਜ਼ 24 ਪੰਜਾਬ ਦੀ ਟੀਮ ਕਵਰੇਜ ਕਰਨ ਲਈ ਉਥੇ ਪੁੰਕਚੀ ਤਾਂ ਪਿੰਡ ਵਾਸੀਆਂ ਦਾ ਪੱਖ ਜਾਨਣ ਤੋਂ ਪਿੱਛੋਂ ਜਦੋਂ ਪਿੰਡ ਦੀ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਜਦੋਂ ਇਹ ਨਿਊਜ਼ 24 ਪੰਜਾਬ ਆਪਣੇ ਪੇਜ਼ ਤੋਂ ਪਬਲਿਸ਼ ਕੀਤੀ ਤਾਂ ਅਚਾਨਕ ਹੀ ਪੱਤਰਕਾਰ ਨੂੰ ਉਚ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਿੰਨੀ ਜਲਦੀ ਹੋ ਸਕੇ
ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਬੀਬੀ ਹਰਜਿੰਦਰ ਕੌਰ ਜੀ
ਉਹ ਪਿੰਡ ਵਾਸੀਆਂ ਨੂੰ ਪਾਣੀ ਮੁਹੱਈਆ ਕਰਵਾਉਣ ਗੇ ਅਤੇ ਅੱਜ ਹੀ ਪਾਣੀ ਵਾਲੀ ਪਾਇਪ ਲਾਈਨ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਜਿਸ ਵੇਖ ਕੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਿਰ ਕੀਤੀ ਇਥੋਂ ਤੱਕ ਹੀ ਪਿੰਡ ਦੇ ਕੁਝ ਐਨ ਆਰ ਆਈ ਵੀਰਾਂ ਵੱਲੋਂ ਵੀ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਨਿਊਜ਼ 24 ਪੰਜਾਬ ਚੈਨਲ ਦੇ ਅਦਾਰੇ ਦਾ ਧੰਨਵਾਦ ਕੀਤਾ ਗਿਆ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਨਾ ਤਾਂ ਕਦੇ ਪਿੰਡ ਕੋਈ ਮੀਡੀਆ ਕਰਮੀ ਆਇਆ ਹੈ ਅਤੇ ਨਾ ਕੋਈ ਉਚ ਅਧਿਕਾਰੀ ਪਰ ਹੁਣ ਇਕ ਦਿਨ ਵਿੱਚ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਉਣਾ ਪਾਇਆ ਇਹ ਸਭ ਖਬਰ ਲੱਗਣ ਤੋਂ ਬਾਅਦ ਹੋਇਆ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕ ਮਿੱਕੀ ਡੋਗਰਾ ਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਕੀ ਕੰਢੀ ਖੇਤਰ ਦੇ ਪਿੰਡ ਲਈ ਦੋ ਕਰੋੜ ਅੱਸੀ ਲੱਖ ਰੁਪਏ ਮਨਜ਼ੂਰ ਹੋ ਚੁਕੇ ਹਨ ਜਿਨ੍ਹਾਂ ਨਾਲ ਉਹ ਵੱਡੇ ਬੋਰ ਕਰਵਾਕੇ ਕੰਢੀ ਖੇਤਰ ਦੇ ਪਿੰਡਾਂ ਦੀ ਪਾਣੀ ਦੀ ਸੱਮਸਿਆ ਹਮੇਸ਼ਾ ਲਈ ਖਤਮ ਕਰ ਦੇਣਗੇ