ਜੰਡਿਆਲਾ ਗੁਰੂ, 8 ਮਈ (ਕੰਵਲਜੀਤ ਸਿੰਘ ਲਾਡੀ) : ਪੰਜਾਬੀ ਵਿੱਚ ਇੱਕ ਮੁਹਾਵਰਾ ਹੈ ਕਿ “????? ਚੋਰਾਂ ਨਾਲ਼ ਰਲ਼ੀ” ਹੈ ਬਾਰੇ ਸੰਖੇਪ ਸ਼ਬਦਾ ਵਿੱਚ ਦੱਸਿਆ ਜਾਵੇ । ਤਾਂ ਇਹ ਪੰਜਾਬੀ ਮੁਹਾਵਰਾ ਜੰਡਿਆਲਾ ਗੁਰੂ ਦੀ ਪੰਜਾਬ ਪੁਲਿਸ ਉੱਤੇ ਪੂਰਾ ਪੂਰਾ ਢੁੱਕਦਾ ਹੋਇਆ ਨਜ਼ਰ ਆ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜ ਵਿੱਚ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਤੇ ਕੁੰਭ ਕਰਨੀ ਨੀਂਦ ਤੋਂ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਵਾਲੇ ਲੋਕਤੰਤਰ ਦੇ ਚੌਥੇ ਥੰਮ ਦੀ ਪਛਾਣ ਨਾਲ ਸਮਾਜ ਵਿੱਚ ਆਪਣੀ ਕਲਮ ਨਾਲ ਭਰਿਸ਼ਟ ਪ੍ਰਸ਼ਾਸ਼ਨ ਨੂੰ ਸ਼ੀਸ਼ਾ ਦਿਖਾਉਣ ਵਾਲੇ ਪੱਤਰਕਾਰ ਦੀ ਸੁਣਵਾਈ ਨਹੀਂ ਹੋ ਰਹੀ ਗੱਲ ਕਰ ਰਹੇ ਹਾਂ ਬੀਤੀ 3 ਨਵੰਬਰ 2020 ਨੂੰ ਚਿੱਟੇ ਦਿਨ ਪੱਤਰਕਾਰ ਦੇ ਗੇਟ ਦੇ ਮੂਹਰੇ ਪਲਟੀਨਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਲਿਖਤੀ ਦਰਖਾਸਤ ਥਾਣਾ ਜੰਡਿਆਲਾ ਗੁਰੂ ਵਿਖੇ ਕੀਤੀ ਗਈ ਅਤੇ ਆਪਣਾ ਮੋਟਰ ਸਾਇਕਲ ਚੋਰ ਦੀ ਭਾਲ ਕਰਨ ਸਬੰਧੀ ਜੰਡਿਆਲਾ ਪੁਲਿਸ ਨੂੰ ਬੇਨਤੀ ਵੀ ਕੀਤੀ ਪਰ ਜੰਡਿਆਲਾ ਪੁਲਿਸ ਚੋਰ ਦੀ ਭਾਲ ਤਾਂ ਕਰੇ ਜੇ ਕੁੰਭਕਰਨੀ ਨੀਂਦ ਤੋਂ ਪੁਲਿਸ ਜਾਗ ਦੀ ਖੈਰ ਕੁੰਭ ਕਰਨੀ ਨੀਂਦ ਤੋਂ ਜਗਾਉਣ ਤੇ ਚੋਰ ਦੀ ਭਾਲ ਕਰਨ ਦਾ ਕੰਮ ਪੱਤਰਕਾਰ ਨੂੰ ਦੇ ਹੀ ਹਿੱਸੇ ਵਿੱਚ ਨਸੀਬ ਸੀ ਬੀਤੇ ਫਰਵਰੀ ਮਹੀਨੇ ਨੂੰ ਪੂਰੇ ਪੱਕੇ ਸਬੂਤਾਂ ਨਾਲ ੳਹ ਮੋਟਰ ਸਾੲਕਲ ਚੋਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਜੰਡਿਆਲਾ ਪੁਲਿਸ ਨੂੰ ਦਿੱਤੀ ਪਰ ਗੋਗ਼ਲੂਆ ਤੋਂ ਮਿੱਟੀ ਝਾੜਦੇ ਹੋਏ ਪਿੰਡ ਦੇ ਸਰਪੰਚ ਦੀ ਮਿਲੀ ਭੁਗਤ ਨਾਲ ਇਕ ਦਿਨ ਦਾ ਸਮਾਂ ਮੰਗਣ ਤੇ ਅੱਜ 8 ਮਈ ਤੱਕ ਥਾਣੇ ਜੰਡਿਆਲਾ ਗੁਰੂ ਵਾਪਿਸ ਨਹੀ ਪਰਤਿਆ ਜੋ ਮੈਨੂੰ ੳਸ ਪਿੰਡ ਦੇ ਸਰਪੰਚ ਤੇ ਵੀ ਸ਼ੱਕ ਹੈ ਕਿ ਮੇਰਾ ਮੋਟਰ ਸਾਈਕਲ ਚੋਰੀ ਕਰਨ ਵਿੱਚ ਵੀ ੳਹ ਸਿਆਸੀ ਸਰਪੰਚ ਦੀ ਮਿਲੀ ਭੁਗਤ ਹੈ। ਤੇ ਜੰਡਿਆਲਾ ਪੁਲਿਸ ਆਪਣੇ ਫ਼ਰਜ ਤੋਂ ਭੱਜ ਦੀ ਹੋਈ ਅਖਬਾਰਾਂ ਦੀਆ ਸੂਰਖੀਆ ਵਿੱਚ ਆਓੁਣ ਦਾ ਸ਼ੌਕ ਰੱਖਦੀ ਹੈ ਇਸ ਕਰਕੇ ਤਾਂ ਹੀ ਸਹਿਰ ਨਿਵਾਸੀਆ ਨੂੰ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਵਿੱਚ ਲਿਖਿਆ ਹੁੰਦਾ ਹੈ ਕਿ “ਜੰਡਿਆਲਾ ਪੁਲਿਸ ?? ਚੋਰਾਂ ਨਾਲ ਰਲੀ ਹੈ”
ਜਦੋਂ ਇਸ ਸਬੰਧ ਵਿਚ ਪੱਤਰਕਾਰ ਵੱਲੋਂ ਐਸਐਚਓ ਥਾਣਾ ਜੰਡਿਆਲਾ ਗੁਰੂ ਨੂੰ ਚੋਰ ਨਾ ਲਿਆਉਣ ਸਬੰਧੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਜਵਾਬ ਦਿੱਤਾ ਕਿ ਪਿੰਡ ਦਾ ਸਰਪੰਚ ਦਿੱਲੀ ਧਰਨੇ ਵਿਖੇ ਗਿਆ ਹੈ ਸੋਮਵਾਰ ਉਹ ਦਿੱਲੀ ਤੋਂ ਆਵੇਗਾ ਤੇ ਮੰਗਵਾਰ ਨੂੰ ਚੋਰ ਨੂੰ ਥਾਣੇ ਲੈ ਆਵਾਂਗੇ ਹੁਣ ਗੱਲ ਏਹ ਗੌਰ ਕਰਨ ਵਾਲੀ ਹੈ ਕਿ ਮੋਟਰਸਾਇਕਲ ਚੋਰ ਉਹ ਲੜਕਾ ਹੈ ਜਿਸਨੇ ਮੋਟਰਸਾਈਕਲ ਚੋਰੀ ਕੀਤਾ ਕਿ ਉਹ ਪਿੰਡ ਦਾ ਸਿਆਸੀ ਸਰਪੰਚ ਹੈ ਜਿਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਚੋਰ ਨੂੰ ਬਚਾਉਣ ਵਿਚ ਸਰਪੰਚ ਦਾ ਪੂਰਾ-ਪੂਰਾ ਹੱਥ ਹੈ ਜੋ ਪਿੰਡ ਦਾ ਸਰਪੰਚ ਵੀ ਸ਼ੱਕ ਦੇ ਘੇਰੇ ਵਿੱਚ ਨਜ਼ਰ ਆ ਰਿਹਾ ਹੈ। ਕਿਉਂਕਿ ਮੋਟਰਸਾਇਕਲ ਤਾਂ ਚੋਰ ਨੇ ਚੋਰੀ ਕੀਤਾ ਹੈ। ਉਪਰੋਕਤ ਮਸਲੇ ਸਬੰਧੀ ਕਈ ਵਾਰ ਉੱਚ-ਅਧਿਕਾਰੀਆਂ ਦੇ ਧਿਆਨ ਵਿਚ ਵੀ ਇਹ ਮਸਲਾ ਬਾਰ-ਬਾਰ ਲਿਆਂਦਾ ਗਿਆ।