ਮੁਕੇਰੀਆਂ/ਹਾਜੀਪੁਰ (ਜਸਵੀਰ ਸਿੰਘ ਪੁਰੇਵਾਲ) :ਰੈਵੀਨਿਊ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਅਤੇ ਬਸਪਾ ਪੰਜਾਬ ਦੇ ਜੋਨ ਇੰਚਾਰਜ ਗੋਬਿੰਦ ਸਿੰਘ ਕਾਨੂੰਗੋ ਨੇ ਪਟਵਾਰੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਥੇ ਅੱਜ ਪੰਜਾਬ ਦੇ ਲੋਕ ਕਰੋਨਾ ਦੇ ਡਰ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਉਥੇ ਪੰਜਾਬ ਦੇ ਸਾਰੇ ਮੁਲਾਜ਼ਮ ਆਪਣੇ ਆਪ ਨੂੰ ਖ਼ਤਰੇ ਵਿਚ ਪਾਕੇ ਡਿਊਟੀਆਂ ਕਰ ਰਹੇ ਹਨ। ਇਥੇ ਹੀ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨੇਂ ਪੈ ਰਹੇ ਹਨ। ਪੰਜਾਬ ਦੇ ਸਮੂਹ ਪਟਵਾਰੀਆਂ ਦੀਆਂ ਵਿਤੀ ਮੰਗਾਂ ਦੇ ਨਾਲ ਨਾਲ ਪਬਲਿਕ ਦੀਆਂ ਮੰਗਾਂ ਵੀ ਸੰਬੰਧ ਰੱਖਦੀਆਂ ਹਨ। ਜਿਵੇਂ ਕਿ ਅੱਜ ਪੰਜਾਬ ਦੇ ਅੰਦਰ ਪਟਵਾਰੀਆਂ ਦੀਆਂ ਪੰਜਾਹ ਪ੍ਰਤੀਸ਼ਤ ਪੋਸਟਾਂ ਖਾਲੀ ਪਈਆਂ ਹਨ। ਜੇਕਰ ਇਕੱਲੇ ਹੁਸ਼ਿਆਰਪੁਰ ਵਿੱਚ ਵੇਖੀਏ ਤਾਂ ਪਟਵਾਰੀਆਂ ਦੀਆਂ ਕੁੱਲ 435ਪੋਸਟਾਂ ਹਨ ਅਤੇ ਇਸ ਵਕਤ ਸਿਰਫ 109ਪਟਵਾਰੀ ਕੰਮ ਕਰ ਰਹੇ ਹਨ। ਯਾਨੀ ਕਿ ਜ਼ਿਲ੍ਹੇ ਅੰਦਰ ਸਿਰਫ ਚੌਥਾ ਹਿੱਸਾ ਸਟਾਫ ਕੰਮ ਕਰ ਰਿਹਾ ਹੈ। ਅਗਰ ਇਹ ਪਟਵਾਰੀ ਅੱਜ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦੇਣ ਤਾਂ ਲੋਕਾਂ ਦੇ ਨਾਲ-ਨਾਲ ਸਰਕਾਰ ਦੀਆਂ ਮੁਸ਼ਕਲਾ ਹੋਰ ਵਧ ਜਾਣਗੀਆਂ। ਕਿਉਂ ਕਿ ਪਟਵਾਰੀਆਂ ਨੂੰ ਸਿਰਫ਼ ਇੱਕ ਸਰਕਲ ਦੀ ਤਨਖ਼ਾਹ ਤੋਂ ਇਲਾਵਾ ਵਾਧੂ ਸਰਕਲਾਂ ਦੇ ਕੰਮ ਦਾ ਕੋਈ ਵਖਰਾ ਮਿਹਤਾਨਾ ਨਹੀਂ ਮਿਲਦਾ। ਪਟਵਾਰੀਆਂ ਦੀ ਭਰਤੀ ਦੀ ਮੰਗ ਅੱਜ ਦੀ ਨਹੀਂ ਪਿਛਲੇ ਸੱਤ ਸਾਲਾਂ ਤੋਂ ਚਲ ਰਹੀ ਹੈ ਪਰ ਸਰਕਾਰ ਭਰਤੀ ਕਰਨੀ ਹੀ ਨਹੀਂ ਚਾਹੁੰਦੀ।ਇਸ ਲਈ ਪਟਵਾਰੀਆਂ ਦੀਆਂ ਮੰਗਾਂ ਜਾਇਜ ਹਨ ਅਤੇ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਗੋਬਿੰਦ ਸਿੰਘ ਕਾਨੂੰਗੋ ਨੇ ਇਹ ਵੀ ਮੰਗ ਕੀਤੀ ਹੈ ਕਿ ਜੋ ਛੇਵੇਂ ਪੇਕਮਿਸਨ ਦੀ ਰਿਪੋਰਟ ਸਰਕਾਰ ਨੂੰ ਮਿਲ ਗਈ ਹੈ ਬਿਨਾਂ ਦੇਰੀ ਕੀਤਿਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ 1.1.16 ਤੋਂ ਕੇਂਦਰੀ ਮੁਲਾਜ਼ਮਾਂ ਨੂੰ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਜਿੰਨੀ ਜਲਦੀ ਪੇ ਕਮਿਸ਼ਨ ਲਾਗੂ ਕਰ ਦੇਵੇਗੀ ਉਨਾਂ ਹੀ ਪੰਜਾਬ ਦੇ ਮੁਲਾਜ਼ਮ ਸ਼ਾਂਤ ਹੋਣਗੇ।
Related Articles
Check Also
Close