ਮੁਕੇਰੀਆਂ/ ਹਾਜੀਪੁਰ, 07 ਮਈ (ਜਸਵੀਰ ਸਿੰਘ ਪੁਰੇਵਾਲ) : ਜਿਥੇ ਇਕ ਪਾਸੇ ਤਾਂ ਕੋਵਿਡ 19 ਵਰਗੀ ਭਿਆਨਕ ਮਹਾਂਮਾਰੀ ਕਾਰਨ ਲੋਕਾਂ ਨੂੰ ਰੋਟੀ ਤੋਂ ਮੁਥਾਜ ਹੋਣਾ ਪੈ ਰਿਹਾ ਹੈ ਪਰ ਕਿਸੇ ਕਿਸੇ ਜਗ੍ਹਾ ਤੇ ਲੋਕ ਪਾਣੀ ਲਈ ਵੀ ਤਰਸ ਰਹੇ ਹਨ
ਇਸ ਤਰ੍ਹਾਂ ਦਾ ਕੁਝ ਦੇਖਣ ਵਿੱਚ ਮਿੱਲਿਆ ਪਿੰਡ ਸਵਾਰ ਬਲਾਕ ਹਾਜੀਪੁਰ ਦੇ ਲੋਕਾਂ ਨਾਲ ਜਦੋਂ ਕੁਝ ਮੋਹਤਬਰਾਂ ਦੇ ਕਹਿਣ ਤੇ ਪੱਤਰਕਾਰਾਂ ਦੀ ਟੀਮ ਨੇ ਪਿੰਡ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੀ ਤਕਰੀਬਨ ਦੋ ਸਾਲ ਤੋਂ ਮੁੱਹਲਾ (ਤਰਖਾਣਾਂ) ਦੇ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਮੁਹਤਾਜ ਹਨ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਈ ਵਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਪਰ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਂਦਾ ਇੱਥੋਂ ਤੱਕ ਪਿੰਡ ਦੀ ਸਰਪੰਚ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹੀ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਪਿੰਡ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਹ ਕਿਹ ਕੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਕਿ ਉਹ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਗਏ ਹੋਏ ਹਨ ।
ਜਦੋਂ ਇਸ ਮਾਮਲੇ ਵਿੱਚ ਵਾਟਰ ਸਪਲਾਈ ਵਿਭਾਗ ਦੇ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਭਾਵੇਂ ਸਾਡੇ ਦੇਸ਼ ਅਜ਼ਾਦ ਹੋਏ ਨੂੰ 70 ਸਾਲਾਂ ਦੀ ਕਰੀਬ ਸਮਾਂ ਹੋ ਚੁੱਕਿਆ ਪਰ ਅਜੇ ਵੀ ਲੋਕਾਂ ਨੂੰ ਕਈ ਸਹੂਲਤਾਂ ਤੋਂ ਵਾਝਾਂ ਰੱਖਿਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜ਼ਿਆਦਾ ਨੌਜਵਾਨ ਦੇਸ਼ ਦੀ ਸੇਵਾ ਕਰਨ ਲਈ ਫੋਜ ਵਿਚ ਆਪਣੀ ਸੇਵਾ ਨਿਭਾ ਰਹੇ ਹਨ। ਪਰ ਸਾਡੇ ਦੇਸ਼ ਦੀ ਸਰਕਾਰਾਂ ਇੱਕ ਪਾਸੇ ਤਾਂ ਦੇਸ਼ ਨੂੰ ਡੀਜਟਿਲ ਬਣਾਉਣ ਦੇ ਸੁਪਨੇ ਦੇਖ ਰਹੀਆਂ ਹਨ ਸਾਰੇ ਦੇਸ਼ ਨੂੰ ਰੋਟੀ ਖਵਾਉਣ ਵਾਲੇ ਪੰਜਾਬ ਦੇ ਲੋਕ ਪਾਣੀ ਤੋਂ ਤਰਸਦੇ ਹੋਣ ਤਾਂ ਅਸੀਂ ਸੂਬੇ ਦੀ ਤਰੱਕੀ ਦੀ ਆਸ ਕਿਸ ਤਰ੍ਹਾਂ ਰੱਖ ਸਕਦੇ ਹਾਂ ਹੁਣ ਦੇਖਣਾ।
ਇਹ ਹੋਵੇਗਾ ਕਿ ਇਨ੍ਹਾਂ ਪਿੰਡ ਵਾਸੀਆਂ ਦੀ ਕੋਈ ਸਰਕਾਰ ਸਾਰ ਲੈਂਦੀ ਹੈ ਨਹੀਂ ਤਾਂ ਰੱਬ ਹੀ ਇਨ੍ਹਾਂ ਰਾਖਾ ਹੋ ਸਕਦਾ ਹੈ ਇਸ ਮੌਕੇ ਰਵੀ ਦੱਤ, ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ, ਜੁਗਲ ਕਿਸ਼ੋਰ, ਬਲਦੇਵ ਸਿੰਘ, ਰਾਕੇਸ਼ ਕੁਮਾਰ, ਸਾਰੋਜ ਕੁਮਾਰੀ, ਪੁਸ਼ਪਾ ਦੇਵੀ, ਸੰਦੀਪ ਕੌਰ, ਨਰਿੰਦਰ ਕੌਰ, ਕਿਰਸਾਨਾ ਦੇਵੀ, ਨਿਸ਼ਾ ਅਤੇ ਪੂਰਾ ਤਰਖਾਣਾਂ ਦਾ ਮੁਹੱਲਾ ਹਾਜ਼ਰ ਸੀ।