ਜਲੰਧਰ (ਅਮਨਦੀਪ ਸਿੰਘ) : ਜਲੰਧਰ ਦੇ ਬੱਸ ਸਟੈਂਡ ਨਸ਼ੇ ਵਿਚ ਟੱਲੀ ਪੁਲਸ ਕਰਮਚਾਰੀ ਨੇ ਬਵਾਲ ਕਰ ਦਿੱਤਾ। ਉਸ ਨੇ ਉੱਥੇ ਗਮਲੇ ਵਿਚ ਪਿਸ਼ਾਬ ਕੀਤਾ ਅਤੇ ਫਿਰ ਰਿਕਸ਼ੇ ਵਾਲੇ ਨੂੰ ਰੋਕ ਕੇ ਧਮਕਾਉਣ ਲੱਗਾ। ਇਹ ਵੇਖ ਨੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਘੇਰ ਲਿਆ। ਇਸ ਦੇ ਬਾਅਦ ਤੁਰੰਤ ਬਸ ਸਟੈਂਡ ਚੌਕੀ ਪੁਲਸ ਨੂੰ ਸੂਚਨਾ ਦਿੱਤੀ ਗਈ। ਇਸ ਦੇ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਗਿਆ। ਪੁਲਸ ਕਰਮਚਾਰੀ IRB ਵਿਚ ਤਾਇਨਾਤ ਹੈ ਅਤੇ ਅਜੇ ਫਗਵਾੜਾ ਵਿਚ ਉਸ ਦੀ ਡਿਊਟੀ ਲੱਗੀ ਹੈ। ਜਲੰਧਰ ਵਿਚ ਉਹ ਆਪਣੇ ਘਰ ਆਇਆ ਸੀ।
ਲੋਕਾਂ ਦੇ ਪੁੱਛਣ ਉੱਤੇ ਪੁਲਸ ਕਰਮਚਾਰੀ ਸੁਰਿੰਦਰਪਾਲ ਨੇ ਕਿਹਾ ਕਿ ਉਹ ਬਹੁਤ ਟੈਂਸ਼ਨ ਵਿਚ ਹੈ। ਅਫਸਰ ਉਸ ਨੂੰ ਛੁੱਟੀ ਨਹੀਂ ਦੇ ਰਹੇ, ਜਿਸ ਵਜ੍ਹਾ ਨਾਲ ਉਹ ਬਹੁਤ ਪਰੇਸ਼ਾਨ ਹੋ ਗਿਆ ਹੈ। ਉਹ ਮਰ ਜਾਣਾ ਚਾਹੁੰਦਾ ਹੈ। ਹਾਲਾਂਕਿ ਇਸ ਦੌਰਾਨ ਉਸ ਨੇ ਪਹਿਚਾਣ ਲੁਕਾਉਣ ਲਈ ਆਪਣਾ ਬੈਜ ਆਪਣੀ ਜੇਬ ਵਿਚ ਲੁਕਾ ਲਿਆ। ਬੱਸ ਸਟੈਂਡ ਚੌਕੀ ਪੁਲਸ ਦੇ ਪੁੱਜਣ ਤੋਂ ਬਾਅਦ ਉਸ ਦੀ ਪਹਿਚਾਣ ਹੈੱਡ ਕਾਂਸਟੇਬਲ ਸੁਰਿੰਦਰਪਾਲ ਦੇ ਤੌਰ ਉੱਤੇ ਹੋਈ। ਜੋ IRB ਦੀ 7 ਬਟਾਲੀਅਨ ਵਿਚ ਕਪੂਰਥਲਾ ਵਿਚ ਤਾਇਨਾਤ ਹੈ।