ताज़ा खबरपंजाबराजनीति

ਇੱਕ ਭਾਜਪਾ ਵਰਕਰ ਨੂੰ ਸ਼੍ਰੋਮਣੀ ਅਕਾਲੀ ਦਲ ਸਰਕਲ ਜਲੰਧਰ ਕੈਂਟ ਦਾ ਪ੍ਰਧਾਨ ਐਲਾਨਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਟਕਸਾਲੀ ਆਗੂ ਅਤੇ ਸੀਨੀਅਰ ਵਰਕਰ

ਕਿਹਾ : ਇਸਨੂੰ ਸ਼੍ਰੋਮਣੀ ਅਕਾਲੀ ਦਲ ਦੀ ABC ਵੀ ਨਹੀਂ ਪਤਾ ਅਤੇ ਨਾ ਹੀ ਕਦੇ ਇਸਨੇ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਕੰਮ ਕੀਤਾ

 

ਕਿਹਾ : ਜੇਕਰ ਪਾਰਟੀ ਦੀ ਸੇਵਾ ਕਰਨ ਦਾ ਇਹ ਹੀ ਸਿਲਾ ਮਿਲਣਾ ਹੈ ਤਾਂ ਫਿਰ ਉਹ ਆਪਣੇ ਘਰ ਬੈਠਣਾ ਹੀ ਬੇਹਤਰ ਸਮਝਦੇ ਹਨ

 

ਜਲੰਧਰ ਕੈਂਟ, 25 ਅਪ੍ਰੈਲ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਸਰਕਲ ਜਲੰਧਰ ਕੈਂਟ ਦੇ ਟਕਸਾਲੀ ਆਗੂਆਂ ਅਤੇ ਪਾਰਟੀ ਨਾਲ ਪਿਛਲੇ ਤਕਰੀਬਨ 15 ਸਾਲਾਂ ਤੋਂ ਜੁੜੇ ਸੀਨੀਅਰ ਵਰਕਰਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਭਾਜਪਾ ਵਰਕਰ ਨੂੰ ਸਰਕਲ ਪ੍ਰਧਾਨ ਐਲਾਨਿਆ ਜਾਵੇ।

ਇਹਨਾਂ ਟਕਸਾਲੀ ਆਗੂਆਂ ਅਤੇ ਸੀਨੀਅਰ ਵਰਕਰਾਂ ਨੇ ਅਜੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਲੋਕਸਭਾ ਚੋਣਾਂ ਅਤੇ ਵਿਧਾਨਸਭਾ ਚੋਣਾਂ ਦੌਰਾਨ ਬੂਥ ਪੱਧਰ ਤੇ ਮੋਰਚਾ ਸੰਭਾਲਦੇ ਰਹੇ ਹਨ ਅਤੇ ਕਈ ਵਾਰ ਵਿਰੋਧੀ ਪਾਰਟੀਆਂ ਨਾਲ ਉਹਨਾਂ ਦੀ ਬਹਿਸਬਾਜ਼ੀ ਅਤੇ ਹੱਥੋਪਾਈ ਵੀ ਹੋਈ ਹੈ, ਜਿਸ ਬਾਰੇ ਪਤਾ ਕੀਤਾ ਜਾ ਸਕਦਾ ਹੈ ਅਤੇ ਇਸਦੇ ਬਾਵਜੂਦ ਵੀ ਉਹ ਪਾਰਟੀ ਪ੍ਰਤੀ ਪੂਰੀ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਟਸ ਤੋਂ ਮਸ ਵੀ ਨਹੀਂ ਹੋਏ ਲੇਕਿਨ ਅੱਜ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪਾਰਟੀ ਵਲੋਂ ਜਲੰਧਰ ਵਿੱਚ ਲਾਏ ਗਏ ਸੀਨੀਅਰ ਆਗੂਆਂ ਨੇ ਇਹ ਫੈਸਲਾ ਲੈਣ ਲਗਿਆਂ ਸਾਡੇ ਨਾਲ ਸਾਲਾਹ ਮਸ਼ਵਰਾ ਤਾਂ ਕੀ ਕਰਨਾ, ਸਾਨੂੰ ਪੁੱਛਣਾ ਵੀ ਮੁਨਾਸਿਬ ਨਹੀਂ ਸਮਝਿਆ ਅਤੇ ਇੱਕ ਐਸੇ ਵਿਅਕਤੀ ਨੂੰ ਸਰਕਲ ਪ੍ਰਧਾਨ ਐਲਾਨ ਦਿੱਤਾ, ਜਿਸਨੂੰ ਸ਼੍ਰੋਮਣੀ ਅਕਾਲੀ ਦਲ ਦੀ ABC ਦਾ ਵੀ ਨਹੀਂ ਪਤਾ ਅਤੇ ਨਾ ਹੀ ਉਸਨੇ ਕਦੇ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਕੰਮ ਕੀਤਾ ਹੈ।

ਇਹਨਾਂ ਟਕਸਾਲੀ ਆਗੂਆਂ ਅਤੇ ਸੀਨੀਅਰ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਮੁੱਢ ਤੋ ਅਤੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਨ ਦਾ ਇਹ ਹੀ ਸਿਲਾ ਮਿਲਣਾ ਹੈ ਤਾਂ ਫਿਰ ਉਹ ਆਪਣੇ ਘਰ ਬੈਠਣਾ ਹੀ ਬੇਹਤਰ ਸਮਝਦੇ ਹਨ। ਇਹਨਾਂ ਟਕਸਾਲੀ ਆਗੂਆਂ ਅਤੇ ਸੀਨੀਅਰ ਵਰਕਰਾਂ ਨੇ ਕਿਹਾ ਕਿ ਅਜੇ ਉਹਨਾਂ ਨੇ ਆਪਣੇ ਨਾਮ ਨਾ ਛਾਪਣ ਦੀ ਸੂਰਤ ਵਿੱਚ ਪਾਰਟੀ ਹਾਈਕਮਾਨ ਤੱਕ ਆਪਣਾ ਰੋਸ ਜਾਹਿਰ ਕੀਤਾ ਹੈ ਲੇਕਿਨ ਜੇਕਰ ਪਾਰਟੀ ਹਾਈਕਮਾਨ ਵਲੋਂ ਉਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਫਿਰ ਉਹ ਖੁੱਲ ਕੇ ਪ੍ਰੈਸ ਦੇ ਸਾਹਮਣੇ ਵੀ ਆ ਸਕਦੇ ਹਨ।

ਇਥੇ ਗੌਰਤਲਬ ਹੈ ਕਿ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਸਰਕਲ ਜਲੰਧਰ ਕੈਂਟ ਦੇ ਇਹਨਾਂ ਟਕਸਾਲੀ ਆਗੂਆਂ ਅਤੇ ਸੀਨੀਅਰ ਵਰਕਰਾਂ ਵਿੱਚ ਭਾਰੀ ਰੋਸ ਹੈ ਕਿਓਂਕਿ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਭਾਜਪਾ ਦੇ ਵਰਕਰ ਨੂੰ ਇਹਨਾਂ ਉਪਰ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਨੂੰ ਇਹ ਟਕਸਾਲੀ ਆਗੂ ਅਤੇ ਸੀਨੀਅਰ ਵਰਕਰ ਕਦੇ ਵੀ ਨਹੀਂ ਬਰਦਾਸ਼ਤ ਕਰਨਗੇ। ਇਹ ਹੀ ਨਹੀਂ ਇਸ ਭਾਜਪਾ ਵਰਕਰ ਨੇ ਕੈਂਟ ਵਿੱਚ ਆਪਣੀ ਪ੍ਰਧਾਨਗੀ ਦੇ ਫਲੈਕਸ ਬੋਰਡ ਵੀ ਲਗਾ ਦਿੱਤੇ ਹਨ, ਜਿਸ ਨਾਲ ਇਹਨਾਂ ਟਕਸਾਲੀ ਆਗੂਆਂ ਅਤੇ ਸੀਨੀਅਰ ਵਰਕਰਾਂ ਵਿੱਚ ਹੋਰ ਵੀ ਰੋਸ ਪੈਦਾ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ ਵਲੋਂ ਇਸ ਮਸਲੇ ਦਾ ਕੀ ਹੱਲ ਕੱਢਿਆ ਜਾਂਦਾ ਹੈ ਤਾਂ ਜੋ ਆਣ ਵਾਲੀਆਂ 2022 ਦੀਆਂ ਚੋਣਾਂ ਦੌਰਾਨ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ।

Related Articles

Leave a Reply

Your email address will not be published.

Back to top button