ताज़ा खबरपंजाब

ਨਗਰ ਕੌਂਸਲ ਹਰਿਆਣਾ ਦੇ ਇਕਬਾਲ ਸਿੰਘ ਪ੍ਰਧਾਨ ਚੁਣੇ ਗਏ, ਗੁਰਦੇਵ ਕੌਰ ਦੀ ਵਾਈਸ ਪ੍ਰਧਾਨ ਵਜੋਂ ਹੋਈ ਚੋਣ

ਹੁਸ਼ਿਆਰਪੁਰ, 22 ਅਪ੍ਰੈਲ (ਜਸਵੀਰ ਸਿੰਘ ਪੁਰੇਵਾਲ) : ਪਵਨ ਕੁਮਾਰ ਆਦੀਆ ਐਮ ਐਲ ਏ ਦੀ ਹਾਜ਼ਰੀ ਵਿੱਚ ਅੱਜ ਕੌਂਸਲਰ ਇਕਬਾਲ ਸਿੰਘ ਨੂੰ ਨਗਰ ਕੌਂਸਲ ਹਰਿਆਣਾ ਦਾ ਸਰਬਸੰਮਤੀ ਨਾਲ ਪ੍ਰਧਾਨ ਅਤੇ ਕੌਂਸਲਰ ਗੁਰਦੇਵ ਕੌਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ।

ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਨਵੀਂ ਟੀਮ ਚੁਣੇ ਜਾਣ ਨਾਲ ਖੇਤਰ ਦੇ ਵਿਕਾਸ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਿੱਚ ਪੈਂਦੇ ਇਲਾਕਿਆਂ ਦਾ ਪੂਰੀ ਤਰਤੀਬ ਨਾਲ ਭਵਿੱਖੀ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਢੁਕਵਾਂ ਵਿਕਾਸ ਅਮਲ ਵਿੱਚ ਲਿਆਂਦਾ ਜਾਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤਰ ਦੀ ਚਿਰੋਕਲੀ ਮੰਗ ਨੂੰ ਪ੍ਰਵਾਨ ਕਰਦਿਆਂ ਹਰਿਆਣਾ ਵਿਖੇ ਕਰੀਬ 20 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ਼ ਸਿਸਟਮ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਮੁਕੰਮਲ ਹੋਣ ਕੰਢੇ ਹੈ। ਉਨ੍ਹਾਂ ਦੱÎਸਿਆ ਕਿ ਇਸ ਪ੍ਰਾਜੈਕਟ ਤਹਿਤ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਉਸਾਰੀ ਵੀ ਲਗਭਗ ਖਤਮ ਹੋਣ ’ਤੇ ਹੈ ਅਤੇ ਜਲਦ ਹੀ ਇਹ ਅਹਿਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਦਿਆਂ ਖੇਤਰ ਵਿੱਚ ਵੱਡੀ ਬੁਨਿਆਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹਲਕੇ ਵਿੱਚ ਢੋਲਬਾਹਾ ਵਿਖੇ 10 ਏਕੜ ਵਿੱਚ ਸਰਕਾਰੀ ਕਾਲਜ ਵੀ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਾਜੈਕਟ ਵੀ ਅੰਤਮ ਪੜਾਅ ’ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਦੀ ਸ਼ੁਰੂਆਤ ਨਾਲ ਇਸ ਖੇਤਰ ਅੰਦਰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ, ਚੇਅਰਮੈਨ ਮਾਰਕੀਟ ਕਮੇਟੀ ਰਕੇਸ਼ ਗੁਪਤਾ, ਚੇਅਰਮੈਨ ਬਲਾਕ ਸੰਮਤੀ ਭੂੰਗਾ ਜਸਪਾਲ ਸਿੰਘ, ਸੌਰਭ ਪਵਨ ਆਦੀਆ, ਮਨੀਸ਼ ਨਾਗਪਾਲ, ਰਾਕੇਸ਼ ਕਾਲਾ, ਬਲਵੰਤ ਰਾਏ, ਸੁਨੀਲ ਕਪਿਲਾ, ਰਜਨੀ ਸ਼ਰਮਾ, ਸਵਿਤਾ ਨਾਹਰ, ਰਚਨਾ ਦੇਵੀ ਆਦਿ ਮੌਜੂਦ ਸਨ।

Related Articles

Leave a Reply

Your email address will not be published.

Back to top button