ਬਠਿੰਡਾ (ਸੁਰੇਸ਼ ਰਹੇਜਾ),19 ਅਪ੍ਰੈਲ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ (ਆਈ.ਏ.ਐਸ.) ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਸ਼ਹਿਰੀ ਖੇਤਰ ਵਿਚ ਵੱਖ-ਵੱਖ ਥਾਵਾਂ ਤੇ ਲਗਾਏ ਗਏ 10 ਕੈਂਪਾਂ ਦੌਰਾਨ 700 ਵਿਅਕਤੀਆਂ ਨੂੰ ਅਤੇ ਪੇਂਡੂ ਖੇਤਰ ਵਿਚ ਸਥਿਤ ਡੇਰਾ ਸਲਾਬਤਪੁਰਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ 660 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ। ਇਨ੍ਹਾਂ ਕੈਂਪਾਂ ਦੌਰਾਨ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਸ਼ਹਿਰੀ ਖੇਤਰ ਵਿਚ ਲਗਾਏ ਗਏ ਕੈਂਪਾਂ ਦੌਰਾਨ ਡੇਰਾ ਰਾਧਾ ਸੁਆਮੀ ਵਿਖੇ 94 ਵਿਅਕਤੀਆਂ, ਸੰਤ ਨਿਰੰਕਾਰੀ ਭਵਨ ਵਿਖੇ 168, ਗਣਪਤੀ ਇੰਨਕਲੇਵ ਵਿਖੇ 88, ਸ਼ਾਹੀ ਦਵਾਖ਼ਾਨਾ ਵਿਖੇ 26, ਆਦਰਸ਼ ਨਗਰ ਵਿਖੇ 60, ਸ਼੍ਰੀ ਗੁਰੂ ਰਵੀਦਾਸ ਮੰਦਰ ਵਿਖੇ 20, ਵਾਰਡ ਨੰਬਰ 11 ਵਿਖੇ 70, ਵਾਰਡ ਨੰਬਰ 13 ਵਿਖੇ 59 ਅਤੇ ਗੁਰੂਦੁਆਰਾ ਬਾਬਾ ਫ਼ਰੀਦ ਨਗਰ ਵਿਖੇ 75 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ।
Related Articles
Check Also
Close