
ਜੰਡਿਆਲਾ ਗੁਰੂ, 14 ਮਾਰਚ (ਕੰਵਲਜੀਤ ਸਿੰਘ) : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਵੇ ਚੁਣੇ ਸਰਪੰਚਾਂ ਪੰਚਾਂ ਲਈ ਰਾਜ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਸੰਸਥਾ ਮੋਹਾਲੀ ਦੁਆਰਾ ਤਿੰਨ ਰੋਜ਼ਾ ਮੁੱਢਲਾ ਸਿਖਲਾਈ ਪ੍ਰੋਗਰਾਮ ਕਰਵਾਉਣ ਲਈ ਤਰਸਿੱਕਾ ਬਲਾਕ ਵਿਖੇ ਪਰਗਟ ਸਿੰਘ ਬੀ.ਡੀ.ਪੀ.ਓ ਦੀ ਰਹਿਨੁਮਾਈ ਹੇਠ ਕੈਂਪ ਲਗਾਇਆ ਗਿਆ ਹੈ। ਗੱਲਬਾਤ ਮੌਕੇ ਜਾਣਕਾਰੀ ਦਿੰਦਿਆਂ ਡਾ: ਭੁਪਿੰਦਰ ਸਿੰਘ ਤੇ ਮਨਜਿੰਦਰ ਕੌਰ ਨੇ ਦੱਸਿਆ ,ਕਿ ਇਸ ਕੈਂਪ ਵਿਚ ਪੰਜਾਬ ਪੰਚਾਇਤੀ ਰਾਜ ਐਕਟ 1994,73ਵੀਂ ਸੋਧ ਦੀਆਂ ਵਿਸ਼ੇਤਾਵਾ,ਗ੍ਰਾਮ ਸਭਾ , ਗ੍ਰਾਮ ਪੰਚਾਇਤਾਂ ਦੀ ਮੀਟਿੰਗ , ਕੋਰਸ ,ਮਤਾ ,ਕੰਮ ਅਤੇ ਮੁਕਤੀਆਂ ਤੇ ਸਰਪੰਚ ਦੇ ਕੰਮ , ਸਕਤੀਆਂ ਅਤੇ ਜ਼ਿੰਮੇਵਾਰੀਆਂ,17 ਟਿਕਾਊ ਵਿਕਾਸ ਟੀਚਿਆਂ ਦੀ 9 ਥੀਮਾਂ ਰਾਹੀਂ ਪ੍ਰਾਪਤੀ ਬਾਰੇ ਜਾਣਕਾਰੀ ,
15ਵੇ ਵਿੱਤ ਕਮਿਸ਼ਨ ਬਾਰੇ ਜਾਣਕਾਰੀ , ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦੀਆਂ ਸਕੀਮਾਂ ,ਸਿਹਤ ਵਿਭਾਗ ਦੀਆਂ ਸਕੀਮਾਂ,ਜਲ ਜੀਵਨ ਮਿਸ਼ਨ,ਸ਼ਵਛ ਭਾਰਤ ਮੁਹਿਮ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਹਾਜ਼ਰ ਸਰਪੰਚਾਂ ਵੱਲੋ ਪੰਚਾਇਤੀ ਰਾਜ ਦੇ ਆਪਣੇ ਅਧਿਕਾਰਾਂ ਸਬੰਧੀ ਸੁਆਲ ਜੁਆਬ ਦੇ ਚੱਲਦਿਆਂ ਅਧਿਕਾਰੀਆਂ ਨਾਲ ਖੁਲਕੇ ਵਿਚਾਰਾਂ ਕੀਤੀਆਂ ਗਈਆਂ।
ਇਹ ਮੌਕੇ ਪੀ ਓ ਅਮਨਪਾਲ ,ਦਿਲਜੋਤ ਸਿੰਘ ਸੁਪਰਡੈਂਟ,ਗੁਰਭੇਜ਼ ਸਿੰਘ, ਹਰਜੀਤ ਸਿੰਘ ਅਤੇ ਨਿਰਮਲਜੀਤ ਕੌਰ ਲੇਖਾਕਾਰ,ਸੈਕਟਰੀ ਨਿਰਵੈਰ ਸਿੰਘ, ਰਾਜ ਕੁਮਾਰ, ਸਰਨਜੀਤ ਸਿੰਘ, ਸਰਪੰਚ ਗੁਰਮੀਤ ਕੌਰ ਜੋਧਾਨਗਰੀ ਸਰਪੰਚ ਗੁਰਦੀਪ ਸਿੰਘ ਕੋਟਲਾ, ਪੰਚ ਸ਼ੇਰ ਸਿੰਘ, ਬਚਿੱਤਰ ਸਿੰਘ, ਸਾਹਿਬ ਸਿੰਘ ਝਾੜੂ ਨੰਗਲ, ਵਰਿੰਦਰ ਸਿੰਘ ਧੂਲਕਾ,ਕਾਲੇਕੇ, ਦਸਮੇਸ ਨਗਰ ਆਦਿ ਪਿੰਡਾਂ ਦੇ ਸਰਪੰਚ ਪੰਚਾਂ ਵਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।