
ਅੰਮ੍ਰਿਤਸਰ,ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) : ਨੈੱਕ ਇੰਸਟੀਟਿਊਟ ਦੀ ਐੱਮਡੀ ਮਨਪ੍ਰੀਤ ਕੌਰ ਨੂੰ ਵੂਮੈਨ-ਦਿਵਸ ਮੌਕੇ ਵਿਰਸਾ ਵਿਹਾਰ ਵਿਖੇ ‘ਆਇਰਨ ਲੇਡੀ ਐਵਾਰਡ’ ਨਾਲ ਸਨਮਾਨ ਮਿਲਣ ਦੀ ਖੁਸ਼ੀ ਇੰਸਟੀਟਿਊਟ ਦੇ ਵਿਿਦਆਰਥੀਆਂ ਨੇ ਕੇਕ ਕੱਟ ਕੇ ਸਾਂਝੀ ਕੀਤੀ। ਇਸ ਦੌਰਾਨ ਵਿਿਦਆਰਥੀਆਂ ਨੇ ਮਨਪ੍ਰੀਤ ਕੌਰ ਐਵਾਰਡ ਮਿਲਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਨਮਾਨ ਮਿਲਣਾ ਨੈੱਕ ਇੰਸਟੀਟਿਊਟ ਦੇ ਹਰ ਵਿਿਦਆਰਥੀ ਲਈ ਮਾਣ ਤੇ ਫਖਰ ਦੀ ਗੱਲ ਹੈ। ਐੱਮਡੀ ਮਨਪ੍ਰੀਤ ਕੌਰ ਨੇ ਕਿਹਾ ਕਿ ਵਿਿਦਆਰਥੀਆਂ ਵਲੋਂ ਉਨ੍ਹਾਂ ਦੇ ਕੀਤੇ ਸ਼ਾਨਦਾਰ ਸਵਾਗਤ ਲਈ ਸਮੂਹ ਵਿਿਦਆਰਥੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਇੰਸਟੀਟਿਊਟ ਦੇ ਬੱਚੇ ਉਨ੍ਹਾਂ ਲਈ ਇਕ ਪਰਿਵਾਰ ਦੀ ਤਰ੍ਹਾਂ ਹਨ ਅਤੇ ਉਹ ਹਰ ਤਿਉਹਾਰ ਦੇ ਖੁਸ਼ੀ ਦੇ ਪਲ ਇਨ੍ਹਾਂ ਨਾਲ ਹੀ ਮਨਾਉਂਦੇ ਹਨ।
ਜਿਕਰਯੋਗ ਹੈ ਕਿ ਇਹ ਐਵਾਰਡ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਮੁੱਖ ਮਹਿਮਾਨ ਤੇ ਸੰਸਥਾ ਦੇ ਸਰਪ੍ਰਸਤ ਰਾਜੇਸ਼ ਸ਼ਰਮਾ ਪੀਸੀਐਸ, ਚੇਅਰਮੈਨ ਹਰਦੇਸ਼ ਸ਼ਰਮਾ, ਵਾਈਸ ਚੇਅਰਮੈਨ ਮਖਤੂਲ ਸਿੰਘ ਔਲਖ, ਸੰਸਥਾ ਦੀ ਬ੍ਰਾਂਡ ਅੰਬੈਸਡਰ ਵਸੁੰਧਰਾ ਬਾਂਸਲ ਅਤੇ ਸੰਸਥਾ ਦੇ ਪ੍ਰੈੱਸ ਸੈਕਟਰੀ ਤੇ ਜਿਲ੍ਹਾ ਐਵਾਰਡੀ ਅਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਦਿੱਤਾ ਗਿਆ। ਮਨਪ੍ਰੀਤ ਕੌਰ ਨੇ ਸੰਸਥਾ ਦੇ ਪ੍ਰਬੰਧਕਾਂ ਦਾ ਇਸ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਵਿਖੇ ਇਹ ਸਮਾਰੋਹ ਕਰਵਾਇਆ ਗਿਆ ਸੀ। ਇਸ ਸਮਾਰੋਹ ਵਿਚ 120 ਦੇ ਕਰੀਬ ਵੱਖ-ਵੱਖ ਖੇਤਰਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆ ਉੱਦਮੀ ਅਤੇ ਕਰਮਸ਼ੀਲ ਮਹਿਲਾਵਾਂ ਨੂੰ ‘ਆਇਰਨ ਲੇਡੀ ਐਵਾਰਡ’ ਨਾਲ ਨਿਵਾਜਿਆ ਗਿਆ ਸੀ। ਇਸ ਦੌਰਾਨ ਨੈੱਕ ਇੰਸਟੀਟਿਊਟ ਵਿਚ ਗੁਰਸ਼ਰਨ ਸਿੰਘ, ਪ੍ਰਭਜੋਤ, ਇਸ਼ਾ, ਇਸ਼ਿਕਾ, ਅਮਿਤ, ਦਿਲਕਰਨ, ਸੋਰਭ, ਸਾਹਿਲ, ਸਨਪ੍ਰੀਤ ਆਦਿ ਵਿਿਦਆਰਥੀ ਹਾਜ਼ਰ ਸਨ।