
ਬਾਬਾ ਬਕਾਲਾ ਸਾਹਿਬ (ਸੁਖਵਿੰਦਰ ਬਾਵਾ) : ਅੱਜ ਸਿਵਲ ਸਰਜਨ ਅੰਮ੍ਰਿਤਸਰ ਕਿਰਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ ਬਾਬਾ ਬਕਾਲਾ ਸਾਹਿਬ ਡਾ: ਨੀਰਜ ਭਾਟੀਆ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਈਆ ਵਿਖੇ ਡਾਕਟਰਾਂ ਦੀ ਟੀਮ ਨੇ ਬੱਚਿਆਂ ਦੀ ਸਿਹਤ ਅਤੇ ਅੱਖਾਂ ਦੀ ਜਾਂਚ ਕੀਤੀ।
ਇਸ ਟੀਮ ਵਿੱਚ ਡਾ: ਬਿਕਰਮਜੀਤ ਸਿੰਘ, ਡਾ: ਰਾਜੀਵ ਸ਼ਰਮਾ, ਬਲਜੀਤ ਕੌਰ, ਸ਼ੋਭਾ ਅਤੇ ਸੁਮਨ ਸ਼ਾਮਿਲ ਸਨ। ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਦੇ 210 ਬੱਚਿਆਂ ਦੀ ਸਿਹਤ ਅਤੇ ਅੱਖਾਂ ਦੀ ਰੋਸ਼ਨੀ ਦਾ ਮੁਆਇਨਾ ਕੀਤਾ ਗਿਆ। ਜਿਨ੍ਹਾਂ ਵਿਦਿਆਰਥੀਆਂ ਦੇ ਅੱਖਾਂ ਦੀ ਜਾਂਚ ਲਈ ਐਨਕਾਂ ਲਗਾਉਣੀਆਂ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਜਾਣਗੀਆਂ।