
ਬਾਬਾ ਬਕਾਲਾ ਸਾਹਿਬ 7 ਦਸੰਬਰ (ਸੁਖਵਿੰਦਰ ਬਾਵਾ/ਕੰਵਲਜੀਤ ਸਿੰਘ) : ਭਗਵੰਤ ਸਿੰਘ ਮਾਨ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਵਚਨਬੱਧ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਹਲਕੇ ਦੇ ਪਿੰਡ ਸਰਜਾ ਵਿਖੇ ਐਨ ਆਈ ਆਰ ਪਰਿਵਾਰ ਦੇ ਸਰਪੰਚ ਗੁਰਮੁਖ ਸਿੰਘ ਸਰਜਾ ਵੱਲੋ ਪਿੰਡ ਦੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕਰਨ ਪਿਛੋਂ ਕੀਤੇ ਗਏ ਇਕੱਠ ਨੂੰ ਸੰਬੋਧਨ ਮੌਕੇ ਕੀਤਾ। ਉਨਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਵੀ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਦੇਵਾਗੇ ਇਸ ਮੌਕੇ ਈ ਟੀ ਓ ਦੀ ਅਗਵਾਈ ਵਿਚ ਪਿੰਡ ਸਰਜਾ ਵਿਖੇ ਐਨ ਆਈ ਆਰ ਪਰਿਵਾਰ ਦੇ ਸਰਪੰਚ ਗੁਰਮੁਖ ਸਿੰਘ ਸਰਜਾ ਵੱਲੋ ਸਰਕਾਰੀ ਸਕੂਲ ਦੀਆਂ ਲੜਕੀਆਂ ਨੂੰ 40 ਬਾਈ ਸਾਈਕਲ ਅਤੇ ਬੀਬੀਆਂ ਨੂੰ ਗਰਮ ਸੂਟ ਅਤੇ ਠੰਢ ਦੇ ਮੌਸਮ ਵਿੱਚ ਲੋੜਵੰਦ ਬਜ਼ੁਰਗਾਂ ਨੂੰ ਗਰਮ ਕੰਬਲ ਤਕਸੀਮ ਕਰਦਿਆਂ ਪਰਿਵਾਰ ਵੱਲੋ ਐਲਾਨ ਕੀਤਾ ਕਿ ਪਿੰਡ ਵਿਕਾਸ ਲਈ ਸਰਕਾਰ ਵੱਲੋ ਆਈ ਗਰਾਂਟ ਨਾਲ ਦਸਵਾਂ ਹਿੱਸਾ ਉੱਨਾਂ ਦੇ ਪਰਿਵਾਰ ਵੱਲੋ ਆਪਣੇ ਵੱਲੋ ਪਾਇਆ ਜਾਵੇਗਾ। ਪਿੰਡ ਵਾਸੀਆਂ ਵੱਲੋਂ ਗਰੀਬ ਪਰਿਵਾਰਾਂ ਦੀ ਬਾਂਹ ਫੜਨ ਲਈ ਸਰਜਾ ਪਰਿਵਾਰ ਅਤੇ ਸਰਪੰਚ ਗੁਰਮੁਖ ਸਿੰਘ ਦਾ ਧੰਨਵਾਦ ਕੀਤਾ ਗਿਆ। ਈ ਟੀ ਓ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸਾਨਿਕ ਅਧਿਕਾਰੀ ਚੁਣੇ ਹੋਏ ਨੁਮਾਇੰਦਿਆਂ ਨੂੰ ਪਹਿਲ ਦੇ ਆਧਾਰ ਤੇ ਸਤਿਕਾਰ ਦੇਣ ਮੈਨੂੰ ਇਸ ਸਬੰਧੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ।ਡੀ ਐਸ ਪੀ ਰਵਿੰਦਰ ਸਿੰਘ ਨੇ ਪੁਲਿਸ ਵੱਲੋ ਨਸ਼ਾ ਕਰਨ ਵਾਲਿਆਂ ਨੂੰ ਪੰਚਾਇਤੀ ਨੁਮਾਇੰਦਆਂ ਰਾਹੀ ਸਰਕਾਰੀ ਇਲਾਜ ਕਰਵਾਏ ਜਾਣ ਲਈ ਕਿਹਾ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਸ਼ਖਤੀ ਨਾਲ ਨਿਜਿਠਿਆ ਜਾਵੇਗਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਲੜਕੀਆਂ ਨੂੰ ਸਾਈਕਲ ਤਕਸੀਮ ਕਰਨ ਮੌਕੇ ਨਾਲ ਬੀ ਡੀ ਪੀ ਓ ਤਰਸਿੱਕਾ ਪਰਗਟ ਸਿੰਘ ਸਰਪੰਚ ਗੁਰਮੁਖ ਸਿੰਘ ਸਰਜਾ ਤੇ ਹੋਰ
ਈ ਟੀ ਓ ਨੇ ਅੱਗੇ ਕਿਹਾ ਕਿ ਪਹਿਲਾ ਇਲਾਜ ਸੂਬਾ ਵਾਸੀਆਂ ਨੂੰ ਸਿਹਤ, ਸਿੱਖਿਆ ਦੇ ਨਾਲ ਨਾਲ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁਕੇ ਹਨ, ਜਿਸ ਵਿੱਚ ਕਰੀਬ 2.5 ਕਰੋੜ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਭ ਲਿਆ ਹੈ। ਉਨਾਂ ਕਿਹਾ ਕਿ ਮਿਸ਼ਨ ਰੋਜ਼ਗਾਰ ਤਹਿਤ ਅਸੀਂ ਆਪਣੇ ਢਾਈ ਸਾਲ ਵਿੱਚ ਕਰੀਬ 51000 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹਨ ।ਇਸ ਮੌਕੇ ਬੀ ਡੀ ਪੀ ਓ ਪਰਗਟ ਸਿੰਘ, ਐਸ ਐਚ ਓ ਬਲਵਿੰਦਰ ਸਿੰਘ, ਸਰਪੰਚ ਸ: ਗੁਰਮੁੱਖ ਸਿੰਘ ਸਰਜਾ, ਗੁਰਦਿਆਲ ਸਿੰਘ, ਜਰਨੈਲ ਸਿੰਘ ਪ੍ਰਧਾਨ ਕੌ ਸੁਸਾਇਟੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਾਬਕਾ ਸਰਪੰਚ, ਮਿਰਜਾ ਸਿੰਘ ਮੈਂਬਰ, ਅੰਗਰੇਜ ਸਿੰਘ ਮੈਂਬਰ, ਨਿਰਮਲ ਸਿੰਘ ਮੈਂਬਰ, ਸੁਰਜਨ ਸਿੰਘ ਮੈਂਬਰ, ਜਗੀਰ ਸਿੰਘ ਫੌਜੀ, ਲੱਖਾ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ ਤੋਂ ਹੀਰਾ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ, ਅਨੰਦ ਸਿੰਘ, ਜਸਮੇਲ ਸਿੰਘ, ਬਲਬੀਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਪੱਪੂ, ਪਰਗਟ ਸਿੰਘ, ਸਰੂਪ ਸਿੰਘ ਯੂਐਸਏ,ਅਵਤਾਰ ਸਿੰਘ,ਹਰਪਾਲ ਸਿੰਘ,ਨਿਰਮਲ ਸਿੰਘ ਡਾਕਟਰ,ਅਮਰ ਸਿੰਘ,ਸੁਖਚੈਨ ਸਿੰਘ,ਕਰਤਾਰ ਸਿੰਘ ਫ਼ੌਜੀ, ਜਗੀਰ ਸਿੰਘ ਕਾਮਰੇਡ,ਅਮਰੀਕ ਸਿੰਘ,ਰਜਿੰਦਰ ਸਿੰਘ ਸੋਨੀ, ਸਮੂਹ ਬਾਰੀਆ ਪਰਿਵਾਰ,ਸੰਦੀਪ ਸਿੰਘ ਚੌਕੀਦਾਰ,ਗੁਰਪ੍ਰੀਤ ਸਿੰਘ ਠੇਕੇਦਾਰ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।