ताज़ा खबरपंजाब

ਗਰੀਬਾਂ ਨੂੰ ਮਿਲ ਰਹੀ 2 ਰੁਪਏ ਕਿਲੋ ਵਾਲੀ ਕਣਕ ਵਿੱਚ ਹੋ ਰਹੀ ਵੱਡੇ ਪੱਧਰ ਤੇ ਘਪਲੇਬਾਜੀ

ਜੰਡਿਆਲਾ ਗੁਰੂ, 04 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਫੂਡ ਸਪਲਾਈ ਵਿਭਾਗ ਵੱਲੋਂ ਭੇਜੀ ਜਾਂ ਰਹੀ ਗਰੀਬਾਂ ਨੂੰ ਕਣਕ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੰਡਣ ਬਾਰੇ ਫੂਡ ਸਪਲਾੲੀ ਵਿਭਾਗ ਦਾ ਹੁਣ ਆਮ ਹੀ ਚਰਚਾਂ ਦਾ ਵਿਸ਼ਾ ਬਣਿਆ ਰਹਿੰਦਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜਿੰਦਰ ਸਿੰਘ ਭੀਰੀ ਨੇ ਕੀਤਾ ਤੇ ਉਹਨਾਂ ਅੱਗੇ ਗੱਲਬਾਤ ਹੋਰ ਕਰਦਿਆਂ ਦੱਸਿਆ ਕਿ ਜੰਡਿਆਲਾ ਗੁਰੂ ਫੂਡ ਸਪਲਾਈ ਵਿਭਾਗ ਵੱਲੋਂ ਭੇਜੀ ਜਾ ਰਹੀ ਕਣਕ ਦੀ ਸੂਚੀ ਵਿੱਚ ਬਹੁਤ ਵੱਡਾ ਘੁਟਾਲਾ ਕਰਮਚਾਰੀ ਕਰ ਰਹੇ ਹਨ। ਸਰਕਾਰ ਵੱਲੋ ਦਿੱਤੀ ਜਾਂ ਰਹੀ ਗਰੀਬਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਾਮ ਨੂੰ ਆਪਣੇ ਕੋਲੋਂ ਕੱਟ ਕੇ ਕਣਕ ਨੂੰ ਗਾਇਬ ਕਰ ਦਿੱਤਾ ਜਾਦਾ ਹੈ। ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਲਾਭਪਾਤਰੀ ਹਨ ਜਿਨ੍ਹਾਂ ਨੂੰ ਪਿਛਲੀ ਵਾਰ ਕਣਕ ਦਾ ਕੋਟਾ ਮਿਲਿਆ ਸੀ, ਪਰ ਇਸ ਵਾਰ ਉਨ੍ਹਾਂ ਨੂੰ ਡਿਪੂ ਧਾਰਕ ਵੱਲੋਂ ਕੋਟਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਤੁਹਾਡਾ ਨਾਮ ਸੂਚੀ ਵਿੱਚ ਨਹੀਂ ਆਇਆ ਹੈ ਤਾਂ ਕਣਕ ਦਾ ਉਹ ਗਰੀਬ ਪਰਿਵਾਰ ਕਣਕ ਲਏ ਬਿਨਾਂ ਖਾਲੀ ਹੱਥ ਵਾਪਿਸ ਪਰਤਣਾ ਪੈਂਦਾ ਹੈ। ਇਸ ਤੋਂ ਬਾਅਦ, ਉਹ ਸੂਚੀ ਵਿਚ ਆਪਣਾ ਨਾਮ ਦਰਜ ਕਰਾਉਣ ਲਈ ਕਈ ਵਾਰ ਫੂਡ ਸਪਲਾਈ ਵਿਭਾਗ ਦੇ ਗੇੜੇ ਲਾ ਲਾ ਉਸ ਦੀ ਪੈਰਾਂ ਦੀ ਜੁੱਤੀ ਟੁੱਟ ਜਾਂਦੀ ਹੈ ਪਰ ਫਿਰ ਵੀ ਅਖੀਰ ਵਿਚ ਉਸ ਦੇ ਨਿਰਾਸ਼ਾ ਹੀ ਹੱਥ ਪੈਂਦੀ ਹੈ।

ਮਨਜਿੰਦਰ ਸਿੰਘ ਭੀਰੀ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਲੋਕ ਰਾਜਨੀਤਿਕ ਨੇਤਾਵਾਂ ਦੇ ਮਨਪਸੰਦਾਂ ਦੇ ਨਾਮ ਨਹੀਂ ਕੱਟਦੇ ਅਤੇ ਨਾ ਹੀ ਇਹ ਕਦੇ ਵੀ ਜ਼ਮੀਨੀ ਪੱਧਰ’ ਤੇ ਘਰ-ਘਰ ਜਾ ਕੇ ਜਾਂਚ ਕਰਦੇ ਹਨ ਕਿ ਲਾਭਪਾਤਰੀ ਧਾਰਕਾਂ ਦੀਆਂ ਯੋਗ ਸ਼ਰਤਾਂ ਪੂਰੀਆਂ ਹਨ। ਜਦੋਂ ਕਿ ਗਰੀਬ ਲੋਕਾਂ ਨੂੰ ਇਹਨਾਂ ਇੰਸਪੈਕਟਰਾਂ ਵੱਲੋਂ ਇਹ ਕਹਿੰਦੇ ਹੋਏ ਵਾਪਸ ਭੇਜ ਦਿੰਦੇ ਹਨ ਕਿ ਫਿਲਹਾਲ ਵਿਭਾਗ ਦੀ ਸਾਈਟ ਬੰਦ ਹੈ, ਜਦੋਂ ਇਹ ਕਾਰਜਸ਼ੀਲ ਹੋ ਜਾਂਦਾ ਹੈ, ਅਸੀਂ ਤੁਹਾਡਾ ਨਾਮ ਭੇਜ ਦੇਵਾਂਗੇ। ਜਦੋਂ ਕਿ ਅਸਲ ਵਿਚ ਇੰਸਪੈਕਟਰ ਕੋਲ ਹੀ ਉਸ ਦੇ ਕੋਲ ਮੌਜੂਦਾਂ ਡਿਪੂਆਂ ਦਾ ਪੂਰਾ ਰਿਕਾਰਡ ਹੁੰਦਾ ਹੈ।ਬੱਸ ਇਨਾ ਹੀ ਨਹੀਂ, ਵਿਭਾਗ ਦੀ ਲੌਗਇਨ ਆਈਡੀ ਵੀ ਇੰਸਪੈਕਟਰ ਦੇ ਨਾਮ ਤੇ ਹੈ ਅਤੇ ਉਸਦਾ ਪਾਸਵਰਡ ਵੀ ਉਹਨਾਂ ਕੋਲ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੂਡ ਸਪਲਾਈ ਇੰਸਪੈਕਟਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਘਪਲੇਬਾਜੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published.

Back to top button