ਬਾਬਾ ਬਕਾਲਾ ਸਾਹਿਬ, 08 ਨਵੰਬਰ (ਸੁਖਵਿੰਦਰ ਬਾਵਾ) : ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮਿਤੀ 10 ਨਵੰਬਰ, ਦਿਨ ਐਤਵਾਰ ਨੂੰੰ ਸਵੇਰੇ 10 ਵਜੇ ਮੀਟਿੰਗ ਹਾਲ, ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੇ ਮੁੱਖ ਸੰਚਾਲਕ ਸ਼ੇਲੰਦਰਜੀਤ ਸਿੰਘ ਰਾਜਨ ਦੀ ਸੂਚਨਾ ਅਨੁਸਾਰ ਇਸ ਮੌਕੇ ਕਵਿੱਤਰੀ ਜਤਿੰਦਰਪਾਲ ਕੌਰ ਭਿੰਡਰ ਦੀ ਚੌਥੀ ਕਾਵਿ ਪੁਸਤਕ “ਉਡਾਣ” ਲੋਕ ਅਰਪਿਤ ਕੀਤੀ ਜਾਵੇਗੀ ।
ਸਮਾਗਮ ਦੇ ਮੁੱਖ ਮਹਿਮਾਨ ਡਾ: ਗੁਰਚਰਨ ਕੌਰ ਕੋਚਰ (ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ) ਹੋਣਗੇ, ਜਦਕਿ ਇਸ ਮੌਕੇ ਦਿੱਲੀ ਸਰਕਾਰ ਵੱਲੋਂ ਸਨਮਾਨਿਤ ਸ਼ਾਇਰ ਜਸਵੰਤ ਸਿੰਘ ਸੇਖਵਾਂ (ਦਿੱਲੀ) ਨੂੰ “ਪੰਜਾਬੀ ਮਾਂ ਬੋਲੀ ਦਾ ਮਾਣ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਕੀਰਤ ਪ੍ਰਤਾਪ ਪੰਨੂੰ (ਪ੍ਰਧਾਨ ਮਜਲਸ ਤਰਨ ਤਾਰਨ), ਸ਼ੁਕਰ ਗੁਜਾਰ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ),
ਐਸ. ਪ੍ਰਸ਼ੋਤਮ (ਸੀਨੀਅਰ ਪੱਤਰਕਾਰ), ਅਤਰ ਸਿੰਘ ਤਰਸਿੱਕਾ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਸਿੱਕਾ), ਗਿ: ਗੁਲਜ਼ਾਰ ਸਿੰਘ ਖੈੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਬਾਬਾ ਬਕਾਲਾ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਦਾਨ ਸੰਤੋਖ ਸਿੰਘ ਗੁਰਾਇਆ ਸ਼ੁਸ਼ੋਭਿਤ ਹੋਣਗੇ । ਉਪਰੰਤ ਪੰਜਾਬ ਭਰ ਵਿਚੋਂ ਵੱਖ ਵੱਖ ਸਾਹਿਤ ਸਭਾਵਾਂ ਵਿਚੋਂ ਪੁਜੇ ਕਵੀਜਨਾਂ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਕਾਵਿ-ਰਚਨਾਵਾਂ ਦੀ ਛਹਿਬਰ ਲਾਈ ਜਾਵੇਗੀ।