ਲੁਧਿਆਣਾ, 05 ਨਵੰਬਰ (ਬਿਊਰੋ) : ਟਰੈਵਲ ਏਜੰਸੀਆਂ ਵਿੱਚੋਂ ਇੱਕ ਜਾਣੀ ਜਾਂਦੀ OECC Immigration ਕੰਪਨੀ ਦੇ ਅੱਜ ਕੱਲ ਮਾੜੇ ਦਿਨ ਚੱਲ ਰਹੇ ਹਨ। ਕੰਪਨੀ ਦੇ ਮਾਲਕ ਤੇ ਟਰੈਵਲ ਏਜੰਟ ਬੀਰੀ ਚਾਵਲਾ ਨੂੰ ਲੁਧਿਆਣਾ ਪੁਲਿਸ ਨੇ ਗਿਰਫਤਾਰ ਕੀਤਾ।
ਬੀਰੀ ਚਾਵਲਾ ‘ਤੇ ਆਰੋਪ ਹਨ ਕਿ ਉਹਨਾਂ ਨੇ ਆਪਣੇ ਗ੍ਰਾਹਕਾਂ ਨਾਲ ਠੱਗੀ ਕੀਤੀ ਹੈ ਅਤੇ ਵੀਜ਼ਾ ਨਾ ਲੱਗਣ ਤੋਂ ਬਾਅਦ ਗ੍ਰਾਹਕਾਂ ਦੇ ਪੈਸੇ ਵੀ ਨਹੀਂ ਮੋੜੇ ਗਏ। ਮਾਮਲੇ ਵਿੱਚ ਲੁਧਿਆਣਾ ਦੇ ਥਾਣਾ ਨੰਬਰ ਪੰਜ ਅਤੇ ਹੋਰ ਕਈ ਥਾਣਿਆਂ ਵਿੱਚ ਬੀਰੀ ਚਾਵਲਾ ਦੇ ਖਿਲਾਫ ਕਈ ਸ਼ਿਕਾਇਤਾਂ ਪਹੁੰਚੀਆਂ ਸਨ। ਜਿਸ ਤੋਂ ਬਾਅਦ ਬੀਰੀ ਚਾਵਲਾ ਦੇ ਖਿਲਾਫ FIR ਦਰਜ ਕੀਤੀ ਗਈ ਸੀ ਪਰ ਬੀਰੀ ਚਾਵਲਾ ਕਾਫੀ ਲੰਬੇ ਸਮੇਂ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਸੀ।
ਮਾਮਲੇ ਬਾਰੇ ਥਾਣਾ ਨੰਬਰ ਪੰਜ ਦੇ SHO ਬਲਵੰਤ ਸਿੰਘ ਨੇ ਦੱਸਿਆ ਕਿ ਬੀਰੀ ਚਾਵਲਾ ਅਤੇ ਉਹਨਾਂ ਦੀ ਕੰਪਨੀ OECC Immigration ਖਿਲਾਫ ਕਈ ਸ਼ਿਕਾਇਤਾਂ ਦਰਜ ਸਨ। ਬੀਰੀ ਚਾਵਲਾਂ ਨੂੰ ਕਈ ਦਿਨਾਂ ਤੋਂ ਪੁਲਿਸ ਲੱਭ ਰਹੀ ਸੀ, ਅੱਜ ਬੀਰੀ ਚਾਵਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਕਈ ਮਾਮਲੇ ਦਰਜ ਹਨ। ਬੀਰੀ ਚਾਵਲਾ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਦੇ ਦਿਨ ਦੀ ਪੁਲਿਸ ਰਿਮਾਂਡ ਮਿਲੀ ਹੈ।