ਜਲੰਧਰ ਦੇ ਫੋਕਲ ਪੁਆਇੰਟ ਇਲਾਕੇ ਵਿਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਪਹਿਚਾਣ ਲਈ ਇਸ਼ਤਿਹਾਰ ਹੋਇਆ ਜਾਰੀ
ਰਾਹ ਜਾਂਦੇ ਡਰਾਈਵਰ ਵਿਅਕਤੀ ਨੇ ਖਾਲੀ ਪਲਾਟ ਚ ਪਈ ਲਾਸ਼ ਦੀ ਪੁਲਸ ਨੂੰ ਦਿੱਤੀ ਜਾਣਕਾਰੀ
ਜਲੰਧਰ 31 ਅਕਤੂਬਰ (ਕਬੀਰ ਸੌਂਧੀ) : ਜਲੰਧਰ ਦੇ ਫੋਕਲ ਪੁਆਇੰਟ ਨੇੜੇ ਇੱਕ ਖਾਲੀ ਪਲਾਟ ਵਿੱਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਾਣਕਾਰੀ ਦਿੰਦੇ ਸੰਦੀਪ ਕੁਮਾਰ ਪਿੰਡ ਗਦਾਈ ਪੁਰ ਨੇ ਦਸਿਆ ਕਿ ਉਹ ਡਰਾਈਵਰੀ ਕਰਦਾ ਹੈ ਤੇ ਅਕਸਰ ਆਪਣੇ ਪਿੰਡ ਤੋਂ ਇੰਡਸਟਰੀਅਲ ਏਰੀਆ ਵਿਚ ਰੋਜ਼ ਜਾਂਦਾ ਸੀ ਤੇ ਸੋਮਵਾਰ ਨੂੰ ਵੀ ਆਪਣੇ ਘਰ ਤੋਂ ਛੋਟਾ ਸਈਪੁਰ ਰੋਡ ਤੇ ਗੱਡੀ ਲਈ ਕੇ ਜਦ ਗਿਆ ਤੇ ਉਥੇ ਨੇੜੇ ਦੇ ਇੱਕ ਖਾਲੀ ਪਲਾਟ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਸੀ ਜਿਸ ਕੋਲ ਕਾਫੀ ਲੋਕ ਇਕੱਠਾ ਹੋਏ ਸਨ ਪਰ ਜਿਸਦੀ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਿਸਦੀ ਪੁਲਸ ਵਲੋਂ ਜਾਂਚ ਵਿੱਚ ਪਾਇਆ ਕਿ ਇਹ ਵਿਅਕਤੀ ਫੋਕ ਪੁਆਇੰਟ ਨੇੜੇ ਬਿਅੰਤ ਸਿੰਘ ਪਾਰਕ ਚ ਰਹਿੰਦਾ ਸੀ ਜਿਸਦਾ ਕੋਈ ਵੀ ਪਰਿਵਾਰ ਨਹੀਂ ਸੀ ਤੇ ਇਹ ਰੋਡ ਤੋਂ ਕਬਾੜ ਇਕੱਠਾ ਕਰ ਉਸਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਇਸਦੀ ਉਮਰ ਪੈਂਤੀ ਤੋਂ ਚਾਲੀ ਸਾਲ ਲਗਦੀ ਹੈ ਇਹ ਵਿਅਕਤੀ ਕੁਝ ਦਿਨ ਤੋਂ ਬੀਮਾਰ ਦੀ ਜਿਸਦੀ ਸੋਮਵਾਰ ਨੂੰ ਕੁਦਰਤੀ ਮੌਤ ਹੋਈ ਪਾਈ ਜਾਂਦੀ ਹੈ।ਇਸਦੀ ਪਹਿਚਾਣ ਕਰਨ ਲਈ ਪੁਲਸ ਨੇ ਕਾਫ਼ੀ ਮੁਸ਼ੱਕਤ ਕੀਤੀ ਤੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਇਸ ਜਾਣਕਾਰੀ ਦਿੰਦੇ ਦਸਿਆ ਕਿ ਵਿਅਕਤੀ ਦੀ ਡੈਡ ਬੋਡੀ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਪਹਿਚਾਣ ਲਈ ਜਮਾ ਕਰਵਾਇਆ ਹੈ ਜੇਕਰ ਕਿਸੇ ਨੂੰ ਕੋਈ ਇਸਦੀ ਜਾਣਕਾਰੀ ਮਿਲਦੀ ਹੈ ਤੇ ਪੁਲਸ ਨੂੰ ਆਪਣੀ ਅਤੇ ਵਿਅਕਤੀ ਦੀ ਪਹਿਚਾਣ ਦਸ ਕੇ ਵਿਅਕਤੀ ਦੀ ਬੋਡੀ ਲੈ ਸਕਦਾ ਹੈ