ਜੰਡਿਆਲਾ ਗੁਰੂ, 03 ਅਕਤੂਬਰ (ਕੰਵਲਜੀਤ ਸਿੰਘ) : ਐਸਐਸਪੀ ਦਿਹਾਤੀ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀਐਸਪੀ ਜੰਡਿਆਲਾ ਗੁਰੂ ਅਤੇ ਐਸ ਐਚ ਓ ਜੰਡਿਆਲਾ ਦੀ ਰਹਿਨੁਮਾਈ ਹੇਠ ਅੱਜ ਚੌਂਕੀ ਇੰਚਾਰਜ ਜੰਡਿਆਲਾ ਗੁਰੂ ਨੇ ਇੱਕ ਵਿਸ਼ੇਸ਼ ਨਾਕਾ ਘਾਸ ਮੰਡੀ ਚੌਂਕ ਵਿਚ ਲਾ ਕੇ ਚੈਕਿੰਗ ਦੌਰਾਨ ਕਈ ਚਲਾਨ ਕੱਟੇ ਗਏ। ਜਿਨਾਂ ਵਿੱਚ ਟ੍ਰਿਪਲ ਰੈਡੀ ਤੇ ਕੋਈ ਵੀ ਕਾਜਕ ਪਤਰੀ ਨਾ ਹੋਣ ਕਾਰਨ ਚਲਾਨ ਕੱਟੇ ਗਏ।
ਇਸ ਮੌਕੇ ਤੇ ਚੌਂਕੀ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਿਸੇ ਤਰਾ ਦੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਕੋਈ ਵੀ ਬਜ਼ਾਰਾਂ ਗਲੀਆਂ ਵਿੱਚ ਹੋਲੜਬਾਜੀ ਕਰੇਗਾ ਉਹਨਾਂ ਦੇ ਚਲਾਨ ਕੱਟੇ ਜਾਣਗੇ। ਅਤੇ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਸਬ ਇੰਸਪੈਕਟਰ ਨਰੇਸ਼ ਕੁਮਾਰ,ਹਵਲਦਾਰ ਅੰਮ੍ਰਿਤ ਸਿੰਘ ,ਹਵਲਦਾਰ ਦਵਿੰਦਰ ਸਿੰਘ, ਹਵਲਦਾਰ ਅਮਰਜੀਤ ਹਾਜ਼ਰ ਸਨ।