ਜੰਡਿਆਲਾ ਗੁਰੂ 16 ਸਤੰਬਰ ( ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਬਲਾਕ ਅੰਦਰ ਆਉਣ ਵਾਲੇ ਪਿੰਡ ਗਹਿਰੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਅਕਾਲੀ ਨੇਤਾ ਮਨਜਿੰਦਰ ਸਿੰਘ ਮੀਰੀ ਅਤੇ ਸਾਬਕਾ ਸਰਪੰਚ ਗਹਿਰੀ ਮੰਡੀ ਦੁਆਰਾ ਧਰਨਾ ਲਗਾਇਆ ਗਿਆ ਭੀਰੀ ਨੇ ਸਕੂਲ ਦੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਉੱਪਰ ਆਰੋਪ ਲਗਾਉਂਦਿਆਂ ਕਿਹਾ ਕਿ ਸਰਕਾਰ ਦੁਆਰਾ ਜੋਂ ਮਿਡ ਡੇ ਮੀਲ ਦੇ ਲਈ ਚਾਵਲ ਭੇਜੇ ਜਾਂਦੇ ਹਨ ਉਹਨਾਂ ਚਾਵਲਾ ਦੇ 6 ਬੈਗ ਪ੍ਰਿੰਸੀਪਲ ਦੁਆਰਾ ਇੱਕ ਆਟਾ ਚੱਕੀ ਤੇ ਵੇਚਣ ਦੇ ਲਈ ਭੇਜ ਦਿੱਤਾ ਗਿਆ।
ਜਿਸ ਦੀ ਉਸ ਕੋਲ ਵੀਡੀਓ ਅਤੇ ਆਡੀਓ ਦੋਵੇਂ ਹਨ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸਰਕਾਰ ਦੁਆਰਾ ਕਰੀਬ 10 ਲੱਖ ਰੁਪਏ ਦੀ ਸਕੂਲ ਦੇ ਵੱਖ ਵੱਖ ਕੰਮਾਂ ਲਈ ਗਰਾਂਟ ਜਾਰੀ ਹੋਈ ਸੀ ਅਕਾਲੀ ਨੇਤਾ ਮਨਜਿੰਦਰ ਸਿੰਘ ਭੀਰੀ ਤੇ ਸਾਬਕਾ ਸਰਪੰਚ ਗਹਿਰੀ ਮੰਡੀ ਨੇ ਕਿਹਾ ਕਿ ਇਸ ਗ੍ਰਾਂਟ ਦੀ ਜਾਂਚ ਫੀਜੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਵੱਡਾ ਘੋਟਾਲਾ ਸਾਹਮਣੇ ਆ ਸਕਦਾ ਹੈ ਕਿਉਂਕਿ ਜਿੱਥੇ ਸਕੂਲ ਦੇ ਵਿਦਿਆਰਥੀ ਪਾਣੀ ਪੀਂਦੇ ਹਨ ਉੱਥੇ ਬਹੁਤ ਗੰਦਗੀ ਹੈ ਜਿਸ ਕਾਰਨ ਵਿਦਿਆਰਥੀ ਬਿਮਾਰ ਹੋ ਸਕਦੇ ਹਨ ਇਸ ਸਬੰਧੀ ਪ੍ਰਿੰਸੀਪਲ ਜਸਪ੍ਰੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਲਾ ਕੇ ਸਿਰਫ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਲੇਕਿਨ ਫਿਰ ਵੀ ਅਸੀਂ ਆਪਣੀ ਤਰਫੋਂ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਇਸ ਮਾਮਲੇ ਨਾਲ ਸਬੰਧਿਤ ਐਪਲੀਕੇਸ਼ਨ ਭੇਜ ਦਿੱਤੀ ਗਈ ਹੈ।