ਮੁਕੇਰੀਆਂ ( ਜਸਵੀਰ ਸਿੰਘ ਪੁਰੇਵਾਲ) : “ਸ਼ਹੀਦੋਂ ਕੀ ਚਿਤਾਓ ਪਰ ਲਗੇ ਗਏ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋ ਕਾ ਬਸ ਬਾਕੀ ਯਹੀ ਨਿਸ਼ਾ ਹੋਗਾ” ਮੁਕੇਰੀਆਂ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਰਿਆਣਾ ਦੇ ਸ਼ਹੀਦ ਅਰਵਿੰਦਰ ਕੁਮਾਰ ਜੀ (ਸੈਨਾ ਮੈਡਲ)ਜਿਹਨਾਂ ਨੇ ਇੱਕ ਅਪ੍ਰੈਲ 2018 ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆ ਸੈਕਟਰ ਵਿੱਚ ਦੁਸ਼ਮਣਾਂ ਨਾਲ ਲੋਹੇ ਦੇ ਚਣੇ ਚਬਾਉਂਦੇ ਹੋਏ ਅਤੇ ਦੇਸ਼ ਦੇ ਲੋਕਾਂ ਦੀ ਹਿਫਾਜਤ ਦੀ ਖ਼ਾਤਰ ਸ਼ਹੀਦੀ ਦਾ ਜਾਮ ਪੀ ਗੀਏ ਸਨ ਅੱਜ ਉਹਨਾਂ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਸਰਧਾਂਜਲੀ ਸਮਾਰੋਹ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਹੀਦ ਅਰਵਿੰਦ ਕੁਮਾਰ ਜੀ ਨੂੰ ਸਿਧਾਂਜਲੀ ਦਿੱਤੀ ਅਤੇ ਸ਼ਾਰਦਾ ਢੇ ਫੁੱਲ ਅਰਪਿਤ ਕੀਤੇ।ਇਸ ਮੌਕੇ ਮੁਕੇਰੀਆਂ ਦੇ ਪ੍ਰਸਿੱਧ ਸਮਾਜ ਸੇਵਕ ਜੀ ਐੱਸ ਮੁਲਤਾਨੀ ਜੀ ਸ਼ਹੀਦ ਅਰਵਿੰਦਰ ਕੁਮਾਰ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ
ਅਸੀਂ ਇਹਨਾਂ ਦੇਸ਼ ਦੇ ਸ਼ਹੀਦਾਂ ਜੋ ਦੇਸ ਦੀ ਆਨ ਬਾਨ ਅਤੇ ਸ਼ਾਨ ਦੀ ਖਾਤਰ ਹੱਸਦੇ ਹੱਸਦੇ ਹੋਏ ਆਪਣੇ ਪ੍ਰਾਣ ਵੀ ਬਲੀਦਾਨ ਕਰ ਦਿੰਦੇ ਹਨ ਉਹਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਜੇਕਰ ਇਸ ਤਰ੍ਹਾਂ ਦਾ ਜਜ਼ਬਾ ਰੱਖਣ ਵਾਲੇ ਆਰਮੀ ਦੇ ਸੈਨਿਕ ਬਾਰਡਰ ਉੱਤੇ ਦਿਨ ਰਾਤ ਆਨੀਂਦਰੇ ਰਹਿ ਕੇ ਪਹਿਰਾ ਦਿੰਦੇ ਹਨ ਤਾਂ ਹੀ ਅਸੀਂ ਚੇਨ ਨਾਲ ਆਪਣੇ ਘਰਾਂ ਵਿੱਚ ਆਰਾਮ ਨਾਲ ਸੋ ਸਕਦੇ ਹਨ।ਉਹਨਾਂ ਕਿਹਾ ਕਿ ਸ਼ਹੀਦਾਂ ਦੇ ਜੋ ਪਰਿਵਾਰ ਹਨ ਉਹ ਸਾਡੇ ਸਾਂਝੇ ਪਰਿਵਾਰ ਹਨ ।ਸ਼ਹੀਦਾਂ ਦੀ ਸ਼ਹਾਦਤ ਤੋਂ ਬਾਦ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਸਾਡੇ ਪੂਰੇ ਸਮਾਜ ਦਾ ਫਰਜ ਬਣਦਾ ਹੈ। ਇਸ ਮੌਕੇ ਪਿੰਡ ਇਸ ਸਰਿਆਣਾ ਦੇ ਸਕੂਲ ਦਾ ਨਾਂ ਬਦਲ ਕੇ ” ਸ਼ਹੀਦ ਅਰਵਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਣਾ ਰੱਖਿਆ ਗਿਆ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਰਿਟਾਇਰ ਕਮਾਂਡਰ ਸੰਸਾਰ ਚੰਦ ਸ਼ਰਮਾ, ਸੁਦਰਸ਼ਨ ਵਸ਼ਿਸ਼ਟ, ਸਰਪੰਚ ਪ੍ਰੀਤਮ ਸਿੰਘ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ।