ताज़ा खबरपंजाब

ਕੈਬਨਿਟ ਮੰਤਰੀ ਨੇ ਪਿੰਡਾਂ ਨੂੰ ਵੰਡੀਆਂ ਸਵਾ ਕਰੋੜ ਦੀਆਂ ਗਰਾਂਟਾਂ

ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ : ਕੈਬਨਿਟ ਮੰਤਰੀ

ਅੰਮ੍ਰਿਤਸਰ, 07 ਸਤੰਬਰ (ਸੁਖਵਿੰਦਰ ਬਾਵਾ/ਕਰਮਜੀਤ ਸਿੰਘ) : ਸ ਹਰਭਜਨ ਸਿੰਘ ਈ ਟੀ ਓ ਕੈਬਨਟ ਮੰਤਰੀ ਪੰਜਾਬ ਨੇ ਐਲਾਨ ਕੀਤਾ ਹੈ ਕਿ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਕਿਸੇ ਵੀ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਤਰਸਿਕਾ ਵਿਖੇ ਵੱਖ ਵੱਖ ਪਿੰਡਾਂ ਨੂੰ ਲਗਭਗ ਸਵਾ ਕਰੋੜ ਰੁਪਏ ਦੀਆਂ ਗਰਾਂਟਾਂ ਵੰਡਦੇ ਹੋਏ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਰ ਮੁਸ਼ਕਿਲ ਤੇ ਸਮੱਸਿਆ ਦੇ ਹੱਲ ਲਈ ਲੋਕਾਂ ਨੇ ਮੈਨੂੰ ਆਪਣਾ ਵਿਧਾਇਕ ਚੁਣ ਕੇ ਜੋ ਜਿੰਮੇਵਾਰੀ ਸੋਂਪੀ ਹੈ, ਉਹ ਪੂਰੀ ਮਿਹਨਤ, ਲਗਨ ਤੇ ਸੇਵਾ ਦੀ ਭਾਵਨਾ ਨਾਲ ਨਿਭਾ ਰਹੇ ਹਾਂ।

ਕੈਬਨਿਟ ਮੰਤਰੀ ਨੇ ਤਰਸਿੱਕਾ ਨੂੰ 27.50 ਲੱਖ, ਕੋਟ ਹਯਾਤ ਨੂੰ ਢਾਈ ਲੱਖ, ਰੁਮਾਣਾ ਚੱਕ ਨੂੰ 10 ਲੱਖ, ਕਰਤਾਰ ਨਗਰ ਨੂੰ ਦੋ ਲੱਖ, ਸੰਗਰਾਏ ਨੂੰ 2 ਲੱਖ, ਉਦੋ ਨੰਗਲ ਨੂੰ 10 ਲੱਖ, ਮਾਲੋਵਾਲ ਨੂੰ 6 ਲੱਖ ,ਤਲਵੰਡੀ ਨੂੰ 5 ਲੱਖ, ਰਸੂਲਪੁਰ ਨੂੰ ਤਿੰਨ ਲੱਖ, ਭੱਟੀਕੇ ਨੂੰ 9 ਲੱਖ, ਜੱਬੋਵਾਲ ਨੂੰ 11 ਲੱਖ, ਸਰਜਾ ਨੂੰ 4 ਲੱਖ, ਜੀਵਨ ਪੰਧੇਰ ਨੂੰ ਡੇਢ ਲੱਖ ਅਤੇ ਦਸ਼ਮੇਸ਼ ਨਗਰ ਨੂੰ 22 ਲੱਖ ਰੁਪਏ ਦੀ ਗਰਾਂਟ ਦੇ ਚੈਕ ਦਿੱਤੇ।

ਕੈਪਸ਼ਨ : ਤਰਸਿੱਕਾ ਵਿਖੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੰਦੇ ਹੋਏ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ

  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਵਿਕਾਸ ਕਾਰਜਾਂ ਦੇ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ, ਪਿਛਲੇ ਕਈ ਦਹਾਕਿਆਂ ਤੋਂ ਇਸ ਇਲਾਕੇ ਦਾ ਵਿਕਾਸ ਰੁਕਿਆ ਹੋਇਆ ਹੈ। ਅਸੀ ਵਿਕਾਸ ਦੀ ਰਫਤਾਰ ਦੀ ਗੱਡੀ ਨੂੰ ਮੁੜ ਲੀਹ ਤੇ ਲੈ ਕੇ ਆਏ ਹਾਂ, ਹੁਣ ਇਸ ਇਲਾਕੇ ਦੇ ਵਿਕਾਸ ਲਈ ਕੋਈ ਕਮੀ ਨਹੀ ਆਵੇਗੀ ਅਤੇ ਫੰਡਾਂ ਦੀ ਵੀ ਕੋਈ ਘਾਟ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ, ਕਿਸੇ ਵੀ ਇਲਾਕੇ ਦਾ ਬੁਨਿਆਦੀ ਵਿਕਾਸ ਉਸ ਇਲਾਕੇ ਦੀ ਆਰਥਿਕਤਾ ਨੂੰ ਮਜਬੂਤ ਕਰਦਾ ਹੈ।

Related Articles

Leave a Reply

Your email address will not be published.

Back to top button