ताज़ा खबरपंजाब

ਥਾਣਾ ਖਲਚੀਆ ਵੱਲੋ 8 ਮੋਟਰਸਾਈਕਲਾ ਸਮੇਤ 3 ਦੋਸ਼ੀ ਗਿਰਫ਼ਤਾਰ

ਬਾਬਾ ਬਕਾਲਾ ਸਾਹਿਬ, 03 ਸਤੰਬਰ (ਸੁਖਵਿੰਦਰ ਬਾਵਾ, ਕਰਮਜੀਤ ਸਿੰਘ) : ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਚਰਨਜੀਤ ਸਿੰਘ ਆਈ ਪੀ ਐਸ ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡੀ ਐਸ ਪੀ ਸ਼੍ਰੀ ਸੁਵਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ . ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ ਐਸ ਆਈਬਿਕਰਮਜੀਤ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮੁਕੱਦਮਾ ਨੰ. 102 ਮਿਤੀ 25.08.24 ਜੁਰਮ 304, 3(5) BNS ਥਾਣਾ ਖਲਚੀਆ ਵਿੱਚ ਸੈਟੀਫਿਕ ਅਤੇ ਤੱਥਾ ਦੇ ਅਧਾਰ ਤੇ ਤਫਤੀਸ ਕਰਦੇ ਹੋਏ ਮਿਤੀ 31.08.24 ਆਤਮਾ ਸਿੰਘ ਉਰਫ ਰਣਜੀਤ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਜਹਾਗੀਰ ਕਲਾ ਥਾਣਾ ਗੋਇੰਦਵਾਲ ਅਤੇ ਬੇਅੰਤ ਸਿੰਘ ਉਰਫ ਜਸਨ ਸਿੰਘ ਪੁੱਤਰ ਪ੍ਰਗਟ ਸਿੰਘ ਉਰਫ ਲੱਬੂ ਵਾਸੀ ਜਹਾਗੀਰ ਕਲੋਨੀ ਥਾਣਾ ਗੋਇੰਦਵਾਲ ਅਤੇ

ਅਰਸਦੀਪ ਸਿੰਘ ਉਰਫ ਢੇਲਾ ਪੁੱਤਰ ਧਿਆਨ ਸਿੰਘ ਵਾਸੀ ਜਹਾਗੀਰ ਖੁਰਦ ਥਾਣਾ ਗੋਇੰਦਵਾਲ ਨੂੰ ਮੁਕੱਦਮਾ ਵਿੱਚ ਦੋਸੀ ਨਾਮਜਦ ਕੀਤਾ ਗਿਆ। ਦੋਸੀ ਆਤਮਾ ਸਿੰਘ ਉਰਫ ਰਣਜੀਤ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਜਹਾਗੀਰ ਕਲਾ ਥਾਣਾ ਗੋਇੰਦਵਾਲ ਅਤੇ ਬੇਅੰਤ ਸਿੰਘ ਉਰਫ ਜਸਨ ਸਿੰਘ ਪੁੱਤਰ ਪ੍ਰਗਟ ਸਿੰਘ ਉਰਫ ਲੱਬੂ ਵਾਸੀ ਜਹਾਗੀਰ ਕਲੋਨੀ ਥਾਣਾ ਗੋਇੰਦਵਾਲ ਨੂੰ ਮਿਤੀ 31.08.24 ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸੀ ਬੇਅੰਤ ਸਿੰਘ ਉਕਤ ਦੀ ਪੁੱਛ ਗਿੱਛ ਅਧਾਰ ਤੇ ਨਿਰਮਲ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸੰਘਰ ਕਲਾ ਨੂੰ ਮੁਕੱਦਮਾ ਵਿੱਚ ਦੋਸੀ ਨਾਮਜਦ ਕਰਕੇ ਮਿਤੀ 01.09.2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।

ਦੋਰਾਨੇ ਤਫਤੀਸ ਦੋਸੀ ਬੇਅੰਤ ਸਿੰਘ ਤੇ ਨਿਰਮਲ ਸਿੰਘ ਉਕਤਾਨ ਕੁੱਲ 08 ਮੋਟਰਸਾਈਕਲ ਜੋ ਇਹਨਾ ਦੋਸੀਆ ਵੱਲੋ ਵੱਖ ਵੱਖ ਥਾਵਾ ਤੋ ਚੋਰੀ/ਖੋਹ ਕੀਤੇ ਗਏ ਸਨ ਬਰਾਮਦ ਕੀਤੇ ਗਏ ਹਨ ਇੱਕ ਦੋਸੀ ਅਰਸਦੀਪ ਸਿੰਘ ਉਕਤ ਢੇਲਾ ਦੀ ਗ੍ਰਿਫਤਾਰੀ ਬਾਕੀ ਹੈ ਜਿਸਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ। ਇਸ ਮੌਕੇ ਐਸ.ਐਚ.ਓ. ਬਿਕਰਮਜੀਤ ਸਿੰਘ ਐਡੀਸ਼ਨ ਐਸਆਈ ਕੇਵਲ ਸਿੰਘ ਏਐਸਆਈ ਰਜਵੰਤ ਸਿੰਘ ਮੁਨਸ਼ੀ ਯਾਦਵਿੰਦਰ ਸਿੰਘ ਸਿਪਾਹੀ ਪ੍ਰਿੰਸਪਾਲ ਸਿੰਘ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ

Related Articles

Leave a Reply

Your email address will not be published.

Back to top button