ਬਿਆਸ, 01 ਸਤੰਬਰ (ਸੁਖਵਿੰਦਰ ਬਾਵਾ,ਕਰਮਜੀਤ ਸਿੰਘ) : ਬਿਆਸ ਦਰਿਆ ਚ ਚਾਰ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਗਏ ਸਨ। ਮੂਰਤੀ ਵਿਸਰਜਨ ਕਰਨ ਤੋਂ ਬਾਅਦ ਚਾਰੇ ਨੌਜਵਾਨ ਨਹਾਉਂਦੇ ਸਮੇਂ ਡੁੱਬ ਗਏਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਗੋਤਾਖੋਰਾਂ ਵੱਲੋਂ ਡੱਬੇ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਘੰਟਿਆਂ ਤੋਂ ਚਾਰੇ ਨੌਜਵਾਨ ਬਿਆਸ ਦਰਿਆ ‘ਚ ਲਾਪਤਾ ਹਨ। ਪੁਲੀਸ ਥਾਣਾ ਬਿਆਸ ਦੇ ਮੁਖੀ ਹਰਪਾਲ ਸਿੰਘ ਨੇ ਜਾਣਕਾਰੀ ਦੋਂਦੀਆਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ ਚਾਰ ਵਜੇ ਸਾਮੀ ਸੂਚਨਾ ਮਿਲੀ ਸੀ ਜਲੰਧਰ ਤੋ ਇਕ ਪਰਿਵਾਰ ਦੇ ਚਾਲੀ ਪੰਜਾਹ ਲੋਕ ਟਰਾਲੀ ਤੇ ਸਵਾਰ ਹੋ ਕਿ ਮੂਰਤੀ ਪੂਜਾ ਕਰਨ ਲਈ ਬਿਆਸ ਦਰਿਆ ਤੇ ਆਏ ਸੀ ਜਿਸ ਵਕਤ ਉਨ੍ਹਾਂ ਦੇ ਚਾਰ ਨੌਜਵਾਨ ਮੂਰਤੀ ਜਲ ਪ੍ਰਵਾਹ ਕਰਨ ਲੱਗੇ ਤਾਂ ਉਹ ਪਾਣੀ ਦੇ ਤੇਜ ਵਹਾਅ ਵਿਚ ਫਸ ਗਏ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲਗ ਸਕਿਆ ਉਨ੍ਹਾਂ ਦੱਸਿਆ ਕਿ
ਉੱਥੇ ਮੌਜੂਦ ਚਾਰ-ਪੰਜ ਲੋਕਲ ਗ਼ੋਤਾਖ਼ੋਰਾ ਵਲੋ ਕਾਫ਼ੀ ਮਿਹਨਤ ਕਰਨ ਦੇ ਬਾਵਜੂਦ ਕਿਸੇ ਵੀ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਨਾ ਹੀ ਉਨ੍ਹਾਂ ਦੀਆ ਮ੍ਰਿਤਕ ਦੇਹਾਂ ਪ੍ਰਾਪਤ ਹੋਈਆ ਹਨ। ਜਿਸ ਸਬੰਧੀ ਹਰੀਕੇ ਹੈੱਡ ਵਰਕਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਇਸ ਸਬੰਧੀ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਮ੍ਰਿਤਕ ਨੌਜਵਾਨਾ ਦੀ ਸ਼ਨਾਖ਼ਤ ਰਣਜੀਤ, ਗੋਲੂ ਦੋਵੇਂ ਸਕੇ ਭਰਾ, ਧੀਰਜ ਅੰਕਤ, ਸਾਰਿਆ ਦੀ ਉਮਰ 17-18 ਸਾਲ ਹੁਣ ਵਾਸੀ ਅਰਬਨ ਅਸਟੇਟ 1 ਜਲੰਧਰ ਗੜਾ ਪਹਿਲਾ ਪਿੰਡ ਕਰਾਰਾ ਜ਼ਿਲ੍ਹਾ ਸੀਤਾ ਪੁਰ ਯੂ ਪੀ ਦੇ ਰਹਿਣ ਵਾਲੇ ਸਨ।