ਅੰਮ੍ਰਿਤਸਰ, 14 ਅਗਸਤ (ਸਾਹਿਲ ਗੁਪਤਾ) : ਪੰਜਾਬ ਸਰਕਾਰ ਵੱਲੋਂ ਜਮੀਨਾਂ ਦੇ ਕਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕਰਨ ਲਈ ਮਾਲ ਵਿਭਾਗ ਦੇ ਸਕੱਤਰ ਸ੍ਰੀ ਏ ਕੇ ਸਿਨਹਾ ਨੂੰ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਾਧੇ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਵਾਧੇ ਨਾਲ ਰਜਿਸਟਰੀ ਕਰਾਉਣ ਵੇਲੇ ਲੋਕਾਂ ਉੱਪਰ ਸਟਾਮ ਡਿਊਟੀ ਦਾ ਬੋਝ ਹੋਰ ਵੱਧ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਰੀਅਲ ਸਟੇਟ ਡੀਲਰਜ ਐਂਡ ਕਲੋਨਾਇਜਰ ਐਸੋਸੀਏਸ਼ਨ ਦਾ ਇੱਕ ਫਰਦ ਕਨਵੀਨਰ ਸੰਜੀਵ ਰਾਮਪਾਲ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਦੇ ਜਿਲਾ ਮਾਲ ਅਫਸਰ ਸ. ਨਵਕੀਰਤ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ l
ਰਾਮਪਾਲ ਨੇ ਦੱਸਿਆ ਕਿ ਪਹਿਲਾਂ ਹੀ ਸੂਬੇ ਅੰਦਰ ਪ੍ਰਾਪਰਟੀ ਕਾਰੋਬਾਰ ਸਰਕਾਰ ਦੀਆਂ ਗਲਤ ਮਾਰੂ ਨੀਤੀਆਂ ਕਾਰਨ ਖਤਮ ਹੋਣ ਦੇ ਕੰਢੇ ਹੈ l ਸਰਕਾਰ ਨੇ ਪਹਿਲਾਂ ਹੀ 2 202 ਅਤੇ 2023 ਵਿੱਚ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਹੋਇਆ ਹੈ ਅਤੇ ਹੁਣ ਫਿਰ ਖਜ਼ਾਨਾ ਭਰਨ ਲਈ ਭਾਰੀ ਵਾਧਾ ਕਰਨ ਦੀ ਤਿਆਰੀ ਵਿੱਚ ਹੈ ਜੋ ਸਰਾਸਰ ਹੀ ਨਾਦਿਰ ਸਾਹੀ ਫੁਰਮਾਨ ਹੈ l ਪਟਿਆਲਾ ਜ਼ਿਲ੍ਹੇ ਵਿੱਚ ਇਸ ਭਾਰੀ ਵਾਧੇ ਦਾ ਵੱਡਾ ਵਿਰੋਧ ਹੋ ਰਿਹਾ ਹੈ l ਐਸੋਸੀਏਸ਼ਨ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਨਰੇਸ਼ ਗਿੱਲ ਅਤੇ ਜਨਰਲ ਸਕੱਤਰ ਹਰਪਾਲ ਪੰਨੂ ਨੇ ਕਿਹਾ ਕਿ ਸਰਕਾਰ ਪ੍ਰਾਪਰਟੀ ਕਾਰੋਬਾਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਅਤੇ ਇਸ ਨੂੰ ਖਤਮ ਕਰਨ ਲਈ ਨਵੇਂ ਨਵੇਂ ਮਾਰੂ ਫਰਮਾਨ ਜਾਰੀ ਕਰਕੇ ਕਾਰੋਬਾਰ ਖੋਹ ਰਹੀ ਹੈ।
ਮਾਲ ਮੰਤਰੀ ਦੇ ਮਾਲਿਆ ਇਕੱਠਾ ਕਰਨ ਲਈ ਟਿਚੇ ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਰਾਮਪਾਲ ਨੇ ਕਿਹਾ ਕਿ ਆਮ ਜਨਤਾ ਦਾ ਖਜ਼ਾਨਾ ਭਰਨ ਦੇ ਨਾਂ ਤੇ ਗੱਲ ਘੁੱਟਿਆ ਜਾ ਰਿਹਾ ਹੈ l ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਫਿਰ ਵੱਡੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਇਸ ਮੌਕੇ ਪਾਵਨ ਵਾਲਮੀਕੀ ਤੀਰਥ ਐਕਸ਼ਨ ਵੱਲੋਂ ਪ੍ਰਧਾਨ ਜੱਸੀ ਗਿੱਲ ਵੱਲੋਂ ਵੀ ਐਸੋਸੀਏਸ਼ਨ ਨੂੰ ਇਸ ਲੋਕ ਹਿੱਤ ਦੇ ਵੱਡੇ ਮਸਲੇ ਦੇ ਹੱਲ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ lਇਸ ਮੌਕੇ ਬੋਬੀ ਭਗਤ,ਯੋਗੇਸ਼ ਖੰਨਾ, ਲਵਪ੍ਰੀਤ ਬੋਹੜੂ,ਕੁਲਵੰਤ ਵੇਰਕਾ,ਭੁਪਿੰਦਰ ਵੇਰਕਾ ਹਰਪ੍ਰੀਤ ਸਿੰਘ ਆਦੀ ਹਾਜ਼ਰ ਸਨ l