ताज़ा खबरपंजाब

ਗੁਰੂ ਤੇਗ ਬਹਾਦਰ ਆਸਰਾ ਟਰਸਟ ਖਿਲਚੀਆਂ ਵੱਲੋਂ  ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਟਾਂਗਰਾ/ਜੰਡਿਆਲਾ ਗੁਰੂ 13 ਅਗਸਤ (ਦਵਿੰਦਰ ਸਿੰਘ ਸਹੋਤਾ/ ਸਾਹਿਲਪ੍ਰੀਤ ਸਿੰਘ) : ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਗੁਰੂ ਤੇਗ ਬਹਾਦਰ ਆਸਰਾ ਟਰਸਟ  ਦੇ ਚੇਅਰਮੈਨ  ਸਵਰਨਜੀਤ ਸਿੰਘ ਸੰਧੂ  ਖਿਲਚੀਆਂ ਦੁਬਾਰਾ ਸੈਂਕੜੇ ਪਰਿਵਾਰਾਂ ਨੂੰ ਰੋਜਾਨਾ ਰਸੋਈ ਦੀ ਵਰਤੋਂ ਚ ਆਉਣ ਵਾਲੇ ਰਾਸ਼ਨ ਦੇ ਬੋਰੇ ਵੰਡੇ ਗਏ। ਚੇਅਰਮੈਨ ਸਵਰਨਜੀਤ ਸਿੰਘ ਸੰਧੂ  ਦੇ ਯਤਨ ਸਦਕਾ ਵੰਡੇ ਗਏ ਰਾਸ਼ਨ ਮੌਕੇ  ਪ੍ਰਧਾਨ ਹਰਪਾਲ ਸਿੰਘ ਬਲਾਸਤੀ ਮੈਂਬਰ ਸ਼ੇਰੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ,ਪੰਜਾਬ ਸਿੰਘ ਬੱਲ , ਅਰਜਨ ਸਿੰਘ ਸਾਬਕਾ ਸਰਪੰਚ , ਸਰਪੰਚ ਸੁਖਮਨ ਸਿੰਘ ਬੋਤਲਖੇੜੀ , ਸੁਖਵਿੰਦਰ ਸਿੰਘ ਸਿੰਧੂ ਸਰਪੰਚ ਤਿੰਮੋਵਾਲ  ਪੁੱਜ ਕੇ ਔਰਤਾਂ ਨੂੰ ਰਾਸ਼ਨ ਵੰਡਣ ਦੀਆ ਸੇਵਾਵਾਂ ਨਿਭਾਈਆਂ । ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਚੇਅਰਮੈਨ ਸੰਧੂ ਨੇ ਕਿਹਾ ਕਿ ਟਰਸਟ ਦੁਆਰਾ ਹਰ ਮਹੀਨੇ  ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਰਾਸ਼ਨ ਵੰਡਿਆ ਜਾਂਦਾ ਹੈ। ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਉਹਨਾਂ ਨੇ  ਇਹ ਵੀ ਦੱਸਿਆ ਕਿ ਇਹ ਕਾਰਜ ਉਹ ਗੁਰੂ ਸਾਹਿਬਾਨਾਂ ਦੇ ਅਸ਼ੀਰਵਾਦ ਨਾਲ ਬਿਨਾਂ ਕਿਸੇ ਵਿਅਕਤੀ ਤੋਂ ਅਗਰਾਹੀ ਲੈਣ  ਤੋਂ ਬਿਨਾਂ ਆਪਣੇ ਤੌਰ ਤੇ ਹੀ ਕੀਤਾ ਜਾ ਰਿਹਾ ਹੈ।

ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ  ਦੀਆਂ ਔਰਤਾਂ ਨੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਪਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਦਾ ਦੁਆਰਾ ਸਾਡੇ ਪਰਿਵਾਰਾ ਦੀ ਰਾਸ਼ਨ ਤੋਂ ਇਲਾਵਾ ਵੀ ਖੁਸ਼ੀ ਜਾਂ ਗਮੀ ਮੌਕੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ  ਡਾਕਟਰ ਬਲਦੇਵ ਸਿੰਘ ਡਾਕਟਰ ਰਾਜ ਕੁਮਾਰ,ਕੋਚ ਮਨਜੀਤ ਸਿੰਘ, ਕੋਚ ਹਰਪਾਲ ਸਿੰਘ, ਕੋਚ ਜੈਦੀਪ ਸਿੰਘ , ਬਲਵੰਤ ਸਿੰਘ ਸਰਲੀ,ਬਿੰਦ ਫੌਜੀ, ਕਰਨਦੀਪ ਸਿੰਘ ਸੰਧੂ ,ਗੌਰਵ ਆਦਿ ਹਾਜ਼ਰ ਸਨ । ਖਿਲਚੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸ਼ਨ ਵੰਡਦੇ ਹੋਏ ਟਰਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ, ਪ੍ਰਧਾਨ ਹਰਪਾਲ ਸਿੰਘ ਜਲਾਲਾਬਾਦ, ਪ੍ਰਧਾਨ ਹਰਜਿੰਦਰ ਸਿੰਘ ਕਲੇਰ ,ਪੰਜਾਬ ਸਿੰਘ ਬੱਲ ਤੇ ਹੋਰ।

Related Articles

Leave a Reply

Your email address will not be published.

Back to top button