ਜੰਡਿਆਲਾ ਗੁਰੂ 08 ਅਗਸਤ (ਦਵਿੰਦਰ ਸਿੰਘ ਸੋਹਤਾ/ਸ਼ਾਹਿਲਪ੍ਰੀਤ ਸਿੰਘ) : ਪੁਲਿਸ ਜਿਲਾ ਮਜੀਠਾ ਦਿਹਾਤੀ ਦੇ ਐਸ. ਐਸ. ਪੀ ਚਰਨਜੀਤ ਸਿੰਘ ਸਹੋਲ ਸਿੰਘ ਤੇ ਡੀ.ਐਸ.ਪੀ ਜੰਡਿਆਲਾ ਗੁਰੂ ਤੇ ਐਸ.ਐਚ.ਓ ਸ. ਮੁਖੱਤਾਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਆਏ ਨਵ ਨਿਯੁਕਤ ਤੇ ਇਮਾਨਦਾਰ ਏ.ਐਸ.ਆਈ. ਸ.ਵਿਕਟਰ ਸਿੰਘ ਨੇ ਪੁਲਿਸ ਚੋਕੀ ਗਹਿਰੀ ਮੰਡੀ ਵਿਖੇ ਆਪਣਾ ਚਾਰਜ ਸੰਭਾਲਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਆਪਣੀ ਡਿਊਟੀ ਪੂਰੀ ਇਮਨਦਾਰੀ ਨਾਲ ਕਰਨਗੇ ਅਤੇ ਕਿਸੇ ਨੂੰ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਲੂਟਾ ਖੋਹਾਂ ਕਰਨ ਵਾਲਿਆਂ ਨੂੰ ਵੀ ਸਖਤ ਧਾੜਨਾ ਕੀਤੀ ਤੇ ਮੈਡੀਕਲ ਸਟੋਰਾਂ ਵਾਲੇਆ ਨੂੰ ਵੀ ਸਖਤ ਧਾੜਨਾ ਕੀਤੀ ਕੋਈ ਵੀ ਨਸ਼ਾ ਕੈਪਸੂਲ ਗੋਲੀਆਂ ਨਾ ਵੇਚੀਆਂ ਜਾਣ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਧਾੜਨਾ ਕੀਤੀ ਕੀ ਉਹ ਬਾਜ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਵਿਸਵਾਸ਼ ਦਿਵਾਉਦੇ ਹੋਏ ਕਿਹਾ ਪੁਲਿਸ ਚੋਕੀ ਵਿਚ ਹਰੇਕ ਦਾ ਮਨ ਸਤਿਕਾਰ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਉਨ੍ਹਾਂ ਨਾਲ ਏ.ਐਸ.ਆਈ ਸਰਦੂਲ ਸਿੰਘ ਹਵਲਦਾਰ ਸ. ਗੁਰਦਿਆਲ ਸਿੰਘ ਆਦਿ ਹਾਜਰ ਸਨ।