ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਬੱਚਿਆ ਨੂੰ ਦਿਤੀ ਜਾਣਕਾਰੀ
ਬਾਬਾ ਬਕਾਲਾ ਸਾਹਿਬ 31 ਜੂਲਾਈ (ਸੁਖਵਿੰਦਰ ਬਾਵਾ ) : ਸ.ਸ.ਸ.ਸਕੂਲ ਖਿਲਚੀਆ ਵਿਖੇ ਐਸ.ਐਸ ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਡੀ ਸੀ ਪੀ ਓ ਰਜਿੰਦਰ ਮਿਨਹਾਸ, ਇੰਚਾਰਜ ਜ਼ਿਲਾ ਸਾਂਝ ਕੇਂਦਰ ਮਨਜਿੰਦਰ ਸਿੰਘ ਦੀਆ ਹਿਦਾਇਤ ਤੇ ਐਸ ਐਚ ਓ ਬਿਕਰਮ ਜੀਤ ਸਿੰਘ ਖਿਲਚੀਆ ਤੇ ਪ੍ਰਿਸੀਪਲ ਰਜੀਵ ਕੱਕੜ ਦੀ ਅਗਵਾਈ ਹੇਠ ਖਿਲਚੀਆ ਦੇ ਸ.ਸ.ਸ ਸਕੂਲ ਵਿਚ ਸਟੂਡੈਂਟਸ ਪੁਲਿਸ ਕੈਡਿਟ ਪ੍ਰੋਗਰਾਮ ਕਰਵਾਇਆ ਗਿਆ ਇਸ ਦੌਰਾਨ ਪੁਲਿਸ ਸਾਂਝ ਕੇਂਦਰ ਬਿਆਸ ਦੇ ਏਐਸਆਈ ਗੁਰਵੇਲ ਸਿੰਘ ਏਐਸਆਈ ਅਮਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਜਸਵੰਤ ਸਿੰਘ ਸਾਂਝ ਕੇਂਦਰ ਖਿਲਚੀਆ ਨੇ ਬੱਚਿਆ ਨੂੰ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਰਾਜੀਵ ਕੱਕੜ ਨੇ ਦੱਸਿਆ ਕਿ ਸਰਕਾਰ ਵੱਲੋ ਬਹੁਤ ਗ੍ਰਾਂਟਾ ਸਕੂਲਾਂ ਵਿੱਚ ਆ ਰਹੀਆ ਹਨ ਜਿਸ ਵਿਚ ਚੁਣੇ ਸਕੂਲਾਂ ਵਿੱਚ ਐਨ ਡੀ ਏ ਦੀ ਭਰਤੀ ਪੁਲਿਸ, ਫੌਜ ਦੀ ਭਰਤੀ ਵਾਸਤੇ ਟ੍ਰੇਨਿੰਗ ਕਰਵਾਈ ਜਾਂਦੀ ਹੈ।ਇਸ ਮੌਕੇ ਮਹਿਲਾ ਮਿੱਤਰ ਬਿਆਸ ਅਨੂਪ ਕੌਰ ਮਨਪ੍ਰੀਤ ਕੌਰ ਏਐਸਆਈ ਰਣਜੀਤ ਕੌਰ ਖਿਲਚੀਆ, ਕਾਂਸਟੇਬਲ ਨਵਨੀਤ ਕੌਰ , ਸਕੂਲ ਦੇ ਬੱਚਿਆ ਦੇ ਟ੍ਰੇਨਿੰਗ ਇੰਚਾਰਜ ਪਰਮਜੀਤ ਸਿੰਘ ਅਤੇ ਪੀ ਟੀ ਮਾਸਟਰ ਕਾਬਲ ਸਿੰਘ ਆਦਿ ਹਾਜ਼ਰ ਸਨ।