ਜੰਡਿਆਲਾ ਗੁਰੂ, 25 ਜੁਲਾਈ (ਕੰਵਲਜੀਤ ਸਿੰਘ) : ਦਰਖਤਾਂ ਦੀ ਘਾਟ ਕਾਰਨ ਆ ਰਹੀਆਂ ਕੁਦਰਤੀ ਆਫ਼ਤਾਂ ਅਤੇ ਪਾਣੀ ਦੇ ਘਟਦੇ ਲੈਵਲ ਨੂੰ ਵੇਖਦਿਆਂ ਹੋਇਆਂ ਵਿਸ਼ੇਸ਼ ਉਪਰਾਲੇ ਤਹਿਤ ਜਥੇਦਾਰ ਬਾਬਾ ਅਮਰ ਸਿੰਘ ਜੀ ਜਥੋਵਾਲ ਵਾਲਿਆਂ ਵੱਲੋਂ ਵਾਤਾਵਰਨ ਮੁਹਿੰਮ ਚ ਹਿੱਸਾ ਲੈਂਦਿਆਂ ਹੋਇਆਂ ਬੂਟਾ ਲਗਾ ਕੇ ਸੇਵਾ ਨਿਭਾਈ ਅਤੇ ਬਾਅਦ ਚ ਬਾਬਾ ਅਮਰ ਸਿੰਘ ਜੀ ਵੱਲੋਂ ਆਪਣੇ ਹੱਥੀਂ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 300 ਦੇ ਕਰੀਬ ਬੂਟੇ ਵੰਡੇ ਗਏ ਇਸ ਮੌਕੇ ਬਾਬਾ ਜੀ ਨੇ ਵੀਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਜਗ੍ਹਾ ਤੇ ਨੌਜਵਾਨਾਂ ਵੱਲੋਂ ਅਤੇ ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਬਹੁਤ ਜ਼ੋਰਾਂ ਤੇ ਚੱਲ ਰਹੀ ਹੈ ਉੱਥੇ ਪਿੰਡ ਤਾਰਾਗੜ੍ਹ ਦੇ ਨੌਜਵਾਨਾਂ ਸੰਗਤਾਂ ਵੱਲੋਂ ਬੂਟੇ ਲਗਾਏ ਜਾ ਰਹੇ ਹਨ ਇਸ ਦੀ ਸ਼ਲਾਘਾ ਕੀਤੀ ਜਾਂਦੀ ਹੈ ਅੱਗੇ ਉਨ੍ਹਾ ਕਿਹਾ ਕਿ ਇਸ ਵਾਰੀ ਗਰਮੀ ਕਾਰਨ ਤਾਪਮਾਨ 50 ਡਿਗਰੀ ਤੱਕ ਪੁੱਜ ਚੁੱਕਾ ਹੈ ਜੋ ਇਨਸਾਨ ਦੀ ਝੱਲਣ ਸ਼ਕਤੀ ਤੋਂ ਬਾਹਰ ਹੈ ਉਹਨਾਂ ਆਈਆਂ ਹੋਈਆ ਸੰਗਤਾਂ ਨੂੰ ਬੇਨਤੀ ਕੀਤੀ ਕਿ ਹਰੇਕ ਮਨੁੱਖ ਇੱਕ ਬੂਟਾ ਜ਼ਰੂਰ ਲਗਾਵੇ ਅੱਗੇ ਉਨ੍ਹਾ ਨੇ ਕਿਹਾ ਕਿ ਇਸ ਵਕਤ ਨੌਜ਼ਵਾਨਾਂ ਦੇ ਉਪਰਾਲਿਆਂ ਦੀ ਸਾਰੇ ਸਮਾਜ ਨੂੰ ਲੋੜ ਹੈ। ਇਸ ਮੌਕੇ ਲਵਪ੍ਰੀਤ ਸਿੰਘ , ਅਮਨਪ੍ਰੀਤ ਸਿੰਘ, ਪਵਨਦੀਪ ਸਿੰਘ , ਦਲਜੀਤ ਸਿੰਘ ਗੋਲਡੀ , ਜਗਦੀਸ ਸਿੰਘ , ਗੁਰਜੰਟ ਸਿੰਘ , ਹਰਮਨਦੀਪ ਸਿੰਘ, ਰਾਜਾ ਹਾਂਡਾ, ਅੰਸ਼ਦੀਪ ਸਿੰਘ, ਰਾਜਨ, ਮਹਿਕ ਦੀਪ ਸਿੰਘ , ਸੋਨੂੰ, ਕੰਵਲਜੀਤ ਸਿੰਘ ,ਮਾਨਕ, ਗੁਰਸਿਮਰਨ ਸਿੰਘ ਆਦਿ ਹਾਜ਼ਰ ਸਨ