ਜੰਡਿਆਲਾ ਗੁਰੂ, 22 ਜੁਲਾਈ (ਕੰਵਲਜੀਤ ਸਿੰਘ) : ਪਿਛਲੇ ਦਿਨੀ ਕਿਸ਼ਨਪੁਰੀ ਫਾਊਂਡੇਸ਼ਨ (ਅਹਿਸਾਸ) ਦੇ ਚੇਅਰਮੈਨ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਰੋਟਰੀ ਕਲੱਬ ਅੰਮ੍ਰਿਤਸਰ (ਆਸਥਾ) ਅਤੇ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਦੀ ਸਹਾਇਤਾ ਨਾਲ 5000 ਬੂਟੇ ਲਗਾਉਣ ਦੀ ਸ਼ੁਰੂਆਤ ਸ਼ਹੀਦ ਉਧਮ ਸਿੰਘ ਬਗੀਚੀ ਜੰਡਿਆਲਾ ਗੁਰੂ ਵਿੱਚੋਂ ਕੀਤੀ ਸੀ । ਜਿਸ ਵਿੱਚ ਮਿਉਨਸੀਪਲ ਕਮੇਟੀ ਦੇ ਈ.ਓ. ਜਗਤਾਰ ਸਿੰਘ ਦੀ ਟੀਮ, ਰੋਟਰੀ ਕਲੱਬ (ਆਸਥਾ) ਦੀ ਟੀਮ ਅਤੇ ਡੀ.ਐਫ.ਓ. ਅਮਨੀਤ ਸਿੰਘ ਦੀ ਟੀਮ ਨੇ ਉਚੇਚੇ ਤੌਰ ਤੇ ਭਾਗ ਲਿਆ ਸੀ । ਬੂਟੇ ਲਗਾਉਣ ਦਾ ਕੰਮ ਸਕੂਲ ਦੇ ਬੱਚਿਆਂ ਨੇ ਇੱਕ ਵਿਿਦਅਕ ਪ੍ਰੋਜੈਕਟ (ਹਰਿਆਲੀ 2024) ਅਧੀਨ ਕੀਤਾ।
ਬੱਚਿਆਂ ਨੇ ਲੋੜ ਅਨੁਸਾਰ ਬੂਟੇ ਲੈ ਕੇ ਆਪੋ ਆਪਣੇ ਖੇਤਾਂ ਤੇ ਘਰਾਂ ਚ ਲਗਾਏ। ਬੂਟੇ ਵੰਡਣ ਦੀ ਪ੍ਰਕਿਿਰਆ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਪਣੀ ਨਿਗਰਾਨੀ ਹੇਠ ਪੂਰੀ ਕੀਤੀ। ਸਕੂਲ ਦੇ ਅਧਿਆਪਕਾਂ ਨੇ ਆਪਣੀ ਨਿਗਰਾਨੀ ਹੇਠ ਬੂਟੇ ਲਗਵਾਏ ਅਤੇ ਇਹ ਮੁਹਿਮ ਕੁਝ ਦਿਨਾਂ ਵਿੱਚ ਹੀ ਪੂਰੀ ਹੋ ਗਈ। ਇਸ ਮੁਹਿੰਮ ਵਿੱਚ ਸਕੂਲ ਦੇ ਲੱਗਭਗ 2000 ਬੱਚਿਆਂ ਨੇ ਹਿੱਸਾ ਲਿਆ । ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਸ਼ਨਪੁਰੀ ਫਾਊਂਡੇਸ਼ਨ ਦੇ ਮੈਂਬਰਾਂ, ਅਧਿਆਪਕਾਂ, ਬੱਚਿਆਂ ਤੇ ਹੋਰ ਪਤਵੰਤੇ ਸੱਜਣਾਂ ਮਿਊਸੀਪਲ ਕਮੇਟੀ ਦੇ ਕਰਮਚਾਰੀਆਂ, ਰੋਟਰੀ ਕਲੱਬ ਅੰਮ੍ਰਿਤਸਰ (ਆਸਥਾ) ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਨੇ ਮੁਹਿੰਮ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ। ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਹੋਰ ਬੂਟੇ ਲਗਾਉਣ ਦੀ ਮੁਹਿੰਮ ਨੂੰ ਚਾਲੂ ਰੱਖਣ ਤੇ ਪਾਲਣਾ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਇਹ ਮੁਹਿਮ ਚਲਦੀ ਰਹੇਗੀ ਜਿੰਨਾ ਚਿਰ ਪੰਜਾਬ ਹਰਿਆ ਭਰਿਆ ਨਹੀਂ ਹੋ ਜਾਂਦਾ।