ਅੰਮ੍ਰਿਤਸਰ/ਜੰਡਿਆਲਾ ਗੁਰੂ, 21 ਜੁਲਾਈ (ਕੰਵਲਜੀਤ ਸਿੰਘ) : ਰੁੱਖ ਵਾਤਾਵਰਨ ਵਿੱਚੋਂ ਜ਼ਹਿਰੀਲੀਆਂ ਗੈਸਾਂ ਨੂੰ ਆਪਣੇ ਵਿੱਚ ਸੋਖ ਕੇ ਸਾਫ ਹਵਾ ਦਿੰਦੇ ਹਨ।ਜਦੋਂ ਬਾਰਿਸ਼ ਹੁੰਦੀ ਹੈ ਤਾਂ ਰੁੱਖ ਮੀਂਹ ਦੇ ਪਾਣੀ ਨੂੰ ਸਿੱਧਾ ਧਰਤੀ ਤੇ ਡਿੱਗਣ ਤੋਂ ਰੋਕ ਕਿ ਉਪਜਾਊ ਮਿੱਟੀ ਨੂੰ ਖੁਰਨ ਨਹੀਂ ਦਿੰਦੇ ਬਲਕਿ ਪਾਣੀ ਪੱਤਿਆਂ, ਟਹਿਣੀਆਂ ਤੇ ਜੜ੍ਹਾਂ ਵਿੱਚੋਂ ਹੋ ਕੇ ਧਰਤੀ ਵਿੱਚ ਸਮਾ ਜਾਂਦਾ ਹੈ। ਇਸ ਤਰ੍ਹਾਂ ਰੁੱਖ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਸੋਖ ਕੇ ਧਰਤੀ ਦੇ ਹੇਠਾਂ ਵਾਲੇ ਪਾਣੀ ਦੇ ਜਲ ਸਰੋਤਾਂ ਨੂੰ ਕਾਇਮ ਰੱਖਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਿਲਬਾਗ ਸਿੰਘ ਜੋਹਲ ਨੇ ਕੀਤਾ ਅਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਪੱਟੀ ਦੇ ਤਹਿਸੀਲ ਕੰਪਲੈਕਸ ਵਿੱਚ ਪਹੁੰਚ ਕੇ ਫੱਲਦਾਰ ,,ਫੁੱਲਦਾਰ ਅਤੇ
ਛਾਂ ਵਾਲੇ ਬੂਟੇ ਲਗਾਏ ਗਏ ਅਤੇ ਉਹਨਾਂ ਕਿਹਾ ਕਿ ਸਾਡੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਜਿਹੜੇ ਵੀ ਪੌਦੇ ਲਗਾਏ ਜਾਣ ਗਏ ਉਨ੍ਹਾਂ ਦੀ ਅਸੀਂ ਗਿਣਤੀ ਨਹੀਂ ਕਰਾਂਗੇ ਅਤੇ ਜਿਹੜੇ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਸਾਭ ਸੰਭਾਲ ਵੀ ਕਰਾਂਗੇ ਕਿਉਂਕਿ ਕਿ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹ 45 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਗਰਮੀ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਕਿਤੇ ਵੱਧ ਪੈ ਰਹੀ ਹੈ ਅਤੇ ਸਾਨੂੰ ਖੁੱਲੀ ਥਾਂ ਅਤੇ ਸੜਕਾਂ ਦੇ ਕਿਨਾਰੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਇਸ ਤਪਸ਼ ਅਤੇ ਗਰਮੀ ਤੋਂ ਰਾਹਤ ਮਿਲ ਸਕੇ ਇਸ ਮੌਕੇ ਦਿਲਬਾਗ ਸਿੰਘ ਜੌਹਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਖਰਾਜ ਸਿੰਘ ਲਾਡੀ ਸੈਕਟਰੀ (ਪੰਜਾਬ) , ਸ਼ਮਸ਼ੇਰ ਸਿੰਘ ਭੈਣੀ ਜਿਲਾ ਤਰਨ ਤਾਰਨ ਚੇਅਰਮੈਨ , ਸਰਬਜੀਤ ਸਿੰਘ ਸੋਖੀ ਤਹਿਸੀਲ ਪ੍ਰਧਾਨ ਪੱਟੀ, ਬੂਟਾਂ ਸਿੰਘ, ਗੁਰਪ੍ਰੀਤ ਸਿੰਘ ਗੋਲਾ ਭਿਖੀਵਿੰਡ ਆਦਿ ਪੱਤਰਕਾਰ ਸਾਥੀ ਹਾਜ਼ਰ ਸਨ।