ਬਾਬਾ ਬਕਾਲਾ ਸਾਹਿਬ 19 ਜੂਲਾਈ (ਸੁਖਵਿੰਦਰ ਬਾਵਾ) : ਜਿਲ੍ਹਾ ਸਿੱਖਿਆ ਅਫਸਰ ( ਸੀ. ਸੈ.) ਸ੍ਰੀ ਰਾਜੇਸ਼ ਕੁਮਾਰ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰ. ਬਲਰਾਜ ਸਿੰਘ ਢਿਲੋਂ ਤੇ ਜਿਲ੍ਹਾ ਸਪੋਰਟਸ ਕੋਆਡੀਨੇਟਰ ਸ੍ਰੀ ਆਗੂ ਵਿਸ਼ਾਲ ਦੀ ਅਗਵਾਈ ‘ ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਫੁਟਬਾਲ ਵਿੰਗ ਅੰਡਰ 14,17, 19 ਦੇ ਟਰਾਇਲ 20 ਜੁਲਾਈ ਨੂੰ ਸਵੇਰੇ ਤੋ ਲਏ ਜਾਣਗੇ । ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਜੀਵ ਕੱਕੜ ਪ੍ਰਿੰਸੀਪਲ ਕਮ BNO ਸ. ਸ. ਸੂ. ਸ ਖਿਲਚੀਆਂ ਨੇ ਦੱਸਿਆ ਕਿ ਚੁਣੇ ਗਏ 10 ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵਲੋਂ ਹਰ ਰੋਜ ਦੀ ਡਾਈਟ 100 ਰੁਪਏ ਪ੍ਰਤੀ ਵਿਦਿਆਰਥੀ ਦਿੱਤੀ ਜਾਵੇ ।
ਉਹਨਾਂ ਸਮੂਹ ਵਿਦਿਆਰਥੀਆਂ ਤੇ ਇਲਾਕੇ ਭਰ ਦੇ ਸਕੂਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਟਰਾਇਲਾਂ ‘ਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈ ਕੇ ਸੁਨਹਿਰੀ ਮੌਕੇ ਦਾ ਲਾਭ ਉਠਾਉਣ। ਇਸ ਮੌਕੇ DPE ਸ. ਕਾਬਲ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥੀ ਆਪਣੀ ਵਧੀਆ ਖੇਡ ਖੇਡ ਕੇ ਲਾਹਾ ਲੈ ਸਕਦੇ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਸਕੀਮ ਦਾ ਲਾਭ ਲੈਂਦੇ ਹੋਏ ਕਈ ਵਿਦਿਆਰਥੀ ਵੱਡੇ ਪੱਧਰ ‘ ਤੇ ਕਲੱਬਾਂ ਜਾ ਸੂਬੇ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਸ੍ਰ. ਗੁਰਬੰਤਾ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰ. ਹਰਜਸਮੀਤ ਸਿੰਘ ਸ੍ਰ. ਚਰਨਜੀਤ ਸਿੰਘ, ਸ੍ਰ. ਜਪਿੰਦਰਪਾਲ ਸਿੰਘ ਸਿੱਧੂ, ਸ. ਮੰਗਲ ਸਿੰਘ, ਸ੍ਰ. ਇੰਦਰਬੀਰ ਸਿੰਘ, ਸ੍ਰੀ. ਭੁਪਿੰਦਰ ਕੁਮਾਰ, ‘ਸ੍ਰ. ਪਰਮਜੀਤ ਸਿੰਘ ਅਤੇ ਸ੍ਰ. ਨਿਰਮਲ ਸਿੰਘ ਆਦਿ ਹਾਜ਼ਰ ਸਨ।