ਜੰਡਿਆਲਾ ਗੁਰੂ, 18 ਜੁਲਾਈ (ਦਵਿੰਦਰ ਸਿੰਘ ਸਹੋਤਾ, ਸਾਹਿਲਪ੍ਰੀਤ ਸਿੰਘ) : ਅੱਜ ਜੰਡਿਆਲਾ ਗੁਰੂ ਵਿਖੇ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਵਲੋ ਇਕ ਅਹਿਮ ਮੀਟਿੰਗ ਰੱਖੀ ਗਈ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਸ, ਹਰਜਿੰਦਰ ਸਿੰਘ ਕਲੇਰ ਜੀ ਨੇ ਕਿਹਾ ਕੀ ਪੱਤਰਕਾਰਾਂ ਨੂੰ ਮੁਸ਼ਕਲਾਂ ਬਾਰੇ ਦੱਸਿਆ ਗਿਆ ਕਲੇਰ ਸਾਬ ਨੇ ਦੱਸਿਆ ਕੀ ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਦੇ ਕੁਝ ਅਖੌਤੀ ਪੱਤਰਕਾਰ ਫੜੇ ਗਏ ਜੋ ਕੀ ਇਕ ਹੋਟਲ ਵਿੱਚ ਗਲਤ ਤਰੀਕੇ ਕੇ ਛਾਪਾਮਾਰੀ ਕਰਨ ਗਏ ਸੀ ਉਧਰ ਹੋਟਲ ਮਾਲਕਾਂ ਨੇ ਉਨ੍ਹਾਂ ਨੂੰ ਫੜ ਕੇ ਥਾਣਾ ਬੀ ਡਵੀਜਨ ਵਿੱਚ ਲਿਜਾਇਆ ਗਿਆ
ਤੇ ਥਾਣਾ ਬੀ, ਡਵੀਜ਼ਨ ਦੇ ਇੱਕ ਏ,ਐਸ ,ਆਈ ਵਲੋ ਉਨ੍ਹਾਂ ਨੂੰ ਛੱਡ ਦਿੱਤਾ ਪਰ ਅਗਲੇ ਦਿਨ ਹੀ ਕੁੱਝ ਪੱਤਰਕਾਰ ਸੀ,ਪੀ,ਅੰਮ੍ਰਿਤਸਰ ਅਤੇ ਡੀ,ਪੀ,ਆਰ ਓ , ਸਾਬ ਨੂੰ ਮਿਲੇ ਅਤੇ ਉਨ੍ਹਾਂ ਬਾਰੇ ਲਿਖਤੀ ਸਿਕਾਇਤ ਕੀਤੀ ਪਰ ਅਜੇ ਤੱਕ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਦਾ ਕਹਿਣਾ ਕਿ ਇਨ੍ਹਾਂ ਅਖੋਤੀ ਪੱਤਰਕਾਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਖੌਤੀ ਪੱਤਰਕਾਰ ਇਹੋ ਜਿਹੀਆ ਗਲਤੀਆਂ ਨਾ ਕਰਨ ਅਸੀਂ ਸਰਕਾਰ ਤੋ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਹਾਂ ਕੀ ਕੋਈ ਵੀ ਅਖੋਤੀ ਪੱਤਰਕਾਰ ਇਹੋ ਜਿਹੀ ਗਲਤੀਆਂ ਕਰਦੇ ਪਾਏ ਜਾਦੇ ਹਨ ਤਾਂ ਉਨ੍ਹਾਂ ਉਪਰ ਸਖਤ ਤੋ ਸਖਤ ਕਨੂੰਨੀ ਕਰਵਾਈ ਕੀਤੀ ਜਾਵੇ।